ਖਮਾਣੋਂ, 1 ਜਨਵਰੀ (ਜੋਗਿੰਦਰ ਪਾਲ)-ਰਾਮ ਮਲਟੀ ਸਪੈਸ਼ਲਿਟੀ ਹਸਪਤਾਲ ਖਮਾਣੋਂ ਦੇ ਸੰਚਾਲਕ ਡਾ. ਰਣਜੀਤ ਸਿੰਘ ਖਟਰਾਓ ਨੇ ਦੱਸਿਆ ਕਿ ਰਾਮ ਹਸਪਤਾਲ ਖਮਾਣੋਂ ਇਲਾਕਾ ਨਿਵਾਸੀਆਂ ਨੂੰ ਸਿਹਤ ਸਬੰਧੀ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਖਮਾਣੋਂ 'ਚ ਪਹਿਲੀ ਵਾਰ ਰੋਬੋਟ ਨਾਲ ਗੋਡਿਆਂ ਦੇ ਆਪ੍ਰੇਸ਼ਨ ਨਵੇਂ ਸਾਲ ਦੀ ਆਮਦ 'ਤੇ ਰਾਮ ਹਸਪਤਾਲ ਵਲੋਂ ਇਲਾਕੇ ਦੇ ਮਰੀਜ਼ਾਂ ਲਈ ਰੋਬੋਟ ਨਾਲ ਗੋਡਿਆਂ ਦੇ ਆਪੇ੍ਰਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਮੁੱਖ ਸੰਚਾਲਕ ਰਣਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨਵੇਂ ਸਾਲ ਦੀ ਆਮਦ ਤੇ ਹਸਪਤਾਲ ਵਲੋਂ ਅÏਰਥੋ ਦੇ ਮਾਹਿਰ ਡਾ. ਡਾ: ਮਨੀਸ਼ ਗੋਇਲ ਐਮ.ਬੀ.ਬੀ.ਐੱਸ ਅਤੇ ਡਾ: ਮੋਹਿਤ ਹੱਡੀਆਂ ਦੇ ਮਾਹਿਰ ਵਲੋਂ ਅੱਜ ਨਵੀਂ ਵਿਧੀ ਰੋਬੋਟ ਰਾਹੀਂ ਮਰੀਜ਼ਾਂ ਦੇ ਗੋਡਿਆਂ ਦੇ ਅਪਰੇਸ਼ਨ ਕਰਨਗੇ | ਉਨ੍ਹਾਂ ਦੱਸਿਆ ਕਿ ਰੋਬੋਟ ਵਿਧੀ ਰਾਹੀਂ ਇਲਾਕੇ ਦੇ ਬਜ਼ੁਰਗਾਂ ਦੇ ਗੋਡਿਆਂ ਦੇ ਅਪਰੇਸ਼ਨ ਲਈ ਵਰਦਾਨ ਸਾਬਿਤ ਹੋਵੇਗੀ ਕਿਉਂਕਿ ਇਸ ਵਿਧੀ ਰਾਹੀਂ ਲੱਖਾਂ ਬਜ਼ੁਰਗ ਫ਼ਾਇਦਾ ਲੈ ਚੁੱਕੇ ਹਨ | ਉਨ੍ਹਾਂ ਅੱਗੇ ਕਿਹਾ ਕਿ ਰਾਮ ਹਸਪਤਾਲ ਖਮਾਣੋਂ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਹਸਪਤਾਲ ਵਿਚ ਈ.ਸੀ ਐੱਚ.ਐੱਸ (ਫ਼ੌਜੀ ਕਾਰਡ) ਸਹੂਲਤ ਵੀ ਉਪਲਬਧ ਹੈ | ਇਹ ਹਸਪਤਾਲ ਦਿਲ ਦੀਆਂ ਹਰ ਪ੍ਰਕਾਰ ਦੀਆਂ ਬਿਮਾਰੀਆਂ, ਮਰੀਜ਼ਾਂ ਲਈ ਮੁਫ਼ਤ ਗੋਡੇ ਬਦਲਣ ਦੀ ਸਹੂਲਤ ਅਤੇ ਹਰ ਪ੍ਰਕਾਰ ਦੀ ਐਮਰਜੈਂਸੀ ਲਈ ਪੈਨਲ ਤੇ ਹੈ | ਇਸ ਤੋਂ ਇਲਾਵਾ ਡਾ. ਸ਼ਾਹ ਅਨਾਇਤ ਐਮ.ਬੀ.ਬੀ.ਐੱਸ. ਐਮ.ਡੀ. ਮੈਡੀਸਨ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਰੀਜ਼ਾਂ ਦੀ ਜਾਂਚ ਲਈ ਹਾਜ਼ਰ ਰਹਿੰਦੇ ਹਨ ਅਤੇ ਇਸ ਨਾਲ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੂੰ ਵੱਡਾ ਫ਼ਾਇਦਾ ਪਹੁੰਚ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਹੋਰਨਾਂ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਵੀ ਉਪਲਬਧ ਹਨ |