21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੱਕੀ ਦੇ ਮੰਦੇ ਭਾਅ ਨੇ ਬਦਲਿਆ ਕਿਸਾਨਾਂ ਦਾ ਫ਼ਸਲੀ ਚੱਕਰ <br/>

Ad Position 21
No active advertisement
ਇਸ ਸਾਲ ਤੋਂ ਪਹਿਲਾਂ ਕਿਸਾਨਾਂ ਦੀ ਪਹਿਲੀ ਪਸੰਦ ਰਹੀ ਮੱਕੀ ਦਾ ਖੇਤ ਜਿਸ ਤੋਂ ਇਸ ਵਾਰ ਕਿਸਾਨ ਮੁੱਖ ਮੋੜ ਰਹੇ ਹਨ | ਤਸਵੀਰ: ਗਿੱਲ <br/> 03-01-2026
ਅਮਲੋਹ, 2 ਜਨਵਰੀ (ਹਰਪ੍ਰੀਤ ਸਿੰਘ ਗਿੱਲ)-ਇਸ ਵਾਰ ਬਾਜ਼ਾਰ 'ਚ ਮੱਕੀ ਦੇ ਬੇਹੱਦ ਮੰਦੇ ਭਾਅ ਨੇ ਕਿਸਾਨਾਂ ਦਾ ਫ਼ਸਲੀ ਚੱਕਰ ਬਦਲ ਦਿੱਤਾ ਹੈ ਕਿਉਂਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਇਨ੍ਹਾਂ ਦਿਨਾਂ 'ਚ ਖ਼ਾਲੀ ਹੋ ਰਹੇ ਖੇਤਾਂ ਵਿਚ ਮੱਕੀ ਦੀ ਕਾਸ਼ਤ ਲਈ ਕਿਸਾਨਾਂ ਵਿਚ ਉਹ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਜੋ ਪਹਿਲਾਂ ਹੁੰਦਾ ਸੀ | ਆਲੂਆਂ ਦੀ ਪੁਟਾਈ, ਕਮਾਦ ਦੀ ਕਟਾਈ ਅਤੇ ਮਟਰਾਂ ਸਮੇਤ ਹੋਰ ਸਬਜ਼ੀਆਂ ਦੀ ਤੁੜਾਈ ਤੋਂ ਬਾਅਦ ਹੁਣ ਵੱਡੀ ਗਿਣਤੀ ਵਿਚ ਕਿਸਾਨ ਮੱਕੀ ਦੀ ਥਾਂ ਕਣਕ ਜੌਂ ਅਤੇ ਤੇਲ ਬੀਜ ਤੇ ਦਾਲਾਂ ਦੀ ਬਿਜਾਈ ਨੂੰ ਤਰਜ਼ੀਹ ਦੇਣ ਲੱਗ ਪਏ ਹਨ | ਚੱਲ ਰਹੇ ਦਿਨਾਂ ਵਿਚ ਕਣਕ ਤੇ ਜੌਂ ਦੀ ਏਨੀ ਜ਼ਿਆਦਾ ਬਿਜਾਈ ਹੋਈ ਹੈ ਕਿ ਇਸ ਦਾ ਅਸਰ ਬੀਜ ਮਾਰਕੀਟ 'ਤੇ ਵੀ ਸਪੱਸ਼ਟ ਨਜ਼ਰ ਆਉਣ ਲੱਗ ਪਿਆ ਹੈ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਮੇਤ ਕਈ ਨਿੱਜੀ ਬੀਜ ਵਿਕਰੇਤਾ ਕੰਪਨੀਆਂ ਕੋਲ ਇਸ ਸਾਲ ਕਣਕ ਦੀਆਂ ਪਿਛੇਤੀਆਂ ਕਿਸਮਾਂ ਦੇ ਬੀਜ ਦੀ ਮੰਗ ਅਚਾਨਕ ਵਧਣ ਕਾਰਨ ਸਟਾਕ ਲਗਪਗ ਮੁੱਕ ਚੁੱਕਾ ਹੈ | ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2024 ਵਿਚ ਬਸੰਤ ਰੁੱਤ ਦੀ ਮੱਕੀ ਦਾ ਰਕਬਾ ਲਗਪਗ 1.50 ਲੱਖ ਹੈਕਟੇਅਰ ਸੀ, ਜੋ ਸਾਲ 2025 ਵਿਚ ਲਗਪਗ 40 ਲੱਖ ਹੈਕਟੇਅਰ ਵੱਧ ਕੇ ਕਰੀਬ 1.90 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਸੀ | ਇਹ ਵਾਧਾ ਮੁੱਖ ਤੌਰ 'ਤੇ ਈਥਾਨੌਲ ਉਤਪਾਦਨ ਵਿਚ ਮੱਕੀ ਦੀ ਵੱਧ ਦੀ ਮੰਗ ਅਤੇ ਮੱਕੀ ਤੋਂ ਬਣ ਰਹੇ ਹੋਰ ਉਤਪਾਦਾਂ ਕਾਰਨ ਹੋਇਆ ਸੀ | ਪਿਛਲੇ ਸਾਲਾਂ ਦੌਰਾਨ ਮੱਕੀ ਤੋਂ ਆ ਰਹੀ ਚੰਗੀ ਵਟਤ ਦੇ ਚੱਲਦਿਆਂ ਕਈ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਬੀਜਣ ਦੀ ਥਾਂ ਕਈ ਮਹੀਨੇ ਖੇਤ ਖ਼ਾਲੀ ਛੱਡ ਕੇ ਮੱਕੀ ਦੀ ਕਾਸ਼ਤ ਕਰ ਰਹੇ ਸਨ ਅਤੇ ਇਨ੍ਹਾਂ ਦਿਨਾਂ ਵਿਚ ਖ਼ਾਲੀ ਹੋਣ ਵਾਲੇ ਖੇਤਾਂ ਵਿਚ ਕਿਸਾਨ ਮੱਕੀ ਦੀ ਕਾਸ਼ਤ ਨੂੰ ਹੀ ਮੁੱਖ ਤਰਜੀਹ ਦਿੰਦੇ ਸਨ | ਪਰ ਇਸ ਵਾਰ ਹਾਲਾਤ ਬਿਲਕੁਲ ਵੱਖਰੇ ਹਨ | ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਬਿਹਾਰ ਅਤੇ ਹੋਰ ਰਾਜਾਂ ਤੋਂ ਆ ਰਹੀ ਮੱਕੀ ਕਾਰਨ ਪੰਜਾਬ ਵਿਚ ਮੱਕੀ ਦਾ ਔਸਤਾਨ ਭਾਅ ਕਰੀਬ 2450 ਰੁਪਏ ਪ੍ਰਤੀ ਕੁਇੰਟਲ ਸੀ, ਜਦਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ਵਿਚ ਮੱਕੀ ਦਾ ਭਾਅ 1700 ਤੋਂ 1800 ਰੁਪਏ ਪ੍ਰਤੀ ਕੁਇੰਟਲ ਦੇ ਦਰਮਿਆਨ ਚੱਲ ਰਿਹਾ ਹੈ | ਇਸ ਮੰਦੇ ਭਾਅ ਨੇ ਕਿਸਾਨਾਂ ਵਿਚ ਮੱਕੀ ਦੀ ਕਾਸ਼ਤ ਨੂੰ ਲੈ ਕੇ ਘਬਰਾਹਟ ਪੈਦਾ ਕਰ ਦਿੱਤੀ ਹੈ ਅਤੇ ਉਹ ਹੁਣ ਕਣਕ ਤੇ ਜੌਂ ਅਤੇ ਦਾਲਾਂ ਤੇ ਤੇਲ ਬੀਜ ਫ਼ਸਲਾਂ ਵੱਲ ਮੋੜਾ ਪਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਪੰਦ੍ਹਰਵਾੜੇ ਦੌਰਾਨ ਕਰਵਾਏ ਸ਼ਹੀਦੀ ਸਮਾਗਮਾਂ ਦੀ ਹੋਈ ਸੰਪੂਰਨਤਾ <br/> ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਵਸ ਅੱਜ
Ad Position 24