ਨਵੇਂ ਸਾਲ ਦੇ ਆਗਮਨ ਮੌਕੇ ਖੀਰ ਦਾ ਲੰਗਰ ਲਾਇਆ
ਅਜੀਤ ਡੈਸਕ
03-01-2026
ਬਸੀ ਪਠਾਣਾਂ, 2 ਜਨਵਰੀ (ਐਚ.ਐਸ.ਗੌਤਮ)-ਨਵੇਂ ਸਾਲ ਦੇ ਆਗਮਨ ਮੌਕੇ ਜਿੱਥੇ ਦੇਸ਼ ਭਰ 'ਚ ਖ਼ੁਸ਼ੀਆਂ ਮਨਾਈਆਂ ਗਈਆਂ, ਉੱਥੇ ਹੀ ਸ੍ਰੀ ਰਾਧਾ ਮਾਧਵ ਸੰਕੀਰਤਨ ਮੰਡਲ ਬਸੀ ਪਠਾਣਾਂ ਵਲੋਂ ਨਵੇਂ ਸਾਲ ਦੇ ਆਗਮਨ ਮੌਕੇ ਸ੍ਰੀ ਧਾਮ ਵਰਿੰਦਾਵਨ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ | ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਬਾਂਕੇ ਬਿਹਾਰੀ ਜੀ ਨੂੰ ਭੋਗ ਲਗਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਮੰਡਲ ਦੇ ਪ੍ਰਧਾਨ ਰਜਿੰਦਰ ਭਨੋਟ ਨੇ ਮੋਹਿਤ ਝੰਜੀ, ਵਿਜੈ ਸ਼ਰਮਾ, ਮਨੀਸ਼ ਸ਼ਰਮਾ, ਉਦੈ ਧੀਮਾਨ, ਰਾਜਨ ਭੱਲਾ, ਸੁਰਿੰਦਰ ਕੁਮਾਰ ਰਿੰਕੂ, ਭੁਪਿੰਦਰ ਸਹਿਦੇਵ, ਅੰਕੁਰ ਧੀਮਾਨ ਹਾਜ਼ਰ ਸਨ |