ਅਮਲੋਹ, 3 ਜਨਵਰੀ (ਕੇਵਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਾਵਿਤਰੀਬਾਈ ਫੂਲੇ ਦੇ ਜਨਮ ਦਿਨ ਮੌਕੇ 10 ਜਨਵਰੀ ਨੂੰ ਇਕ ਇਨਾਮੀ ਟੈਸਟ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ ਇਹ ਟੈਸਟ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਦੇ ਆਧਾਰ 'ਤੇ ਹੋਵੇਗਾ | ਪ੍ਰਤੀਯੋਗਤਾ ਦੋ ਵਰਗਾਂ ਵਿਚ ਕਰਵਾਈ ਜਾਵੇਗੀ, ਜਿਸ ਵਿਚ ਪਹਿਲਾ ਵਰਗ ਛੇਵੀਂ ਤੋਂ ਅੱਠਵੀਂ ਅਤੇ ਦੂਸਰਾ ਵਰਗ ਨੌਵੀਂ ਕਲਾਸ ਤੋਂ ਉੱਪਰਲੇ ਵਿਦਿਆਰਥੀਆਂ ਲਈ ਹੋਵੇਗਾ | ਟੈਸਟ ਦਾ ਸਮਾਂ ਸਵੇਰੇ 10 ਵਜੇ ਤੋਂ 11 ਵਜੇ ਤੱਕ ਰਹੇਗਾ | ਟੈਸਟ ਮਗਰੋਂ ਤੁਰੰਤ ਨਤੀਜਾ ਘੋਸ਼ਿਤ ਕਰਕੇ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ | ਬਾਬਾ ਸਾਹਿਬ ਦੀ ਜੀਵਨੀ ਨਾਲ ਸਬੰਧਿਤ ਕਿਤਾਬਾਂ ਸੰਸਥਾ ਦੇ ਮੈਂਬਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਇਹ ਪ੍ਰਤੀਯੋਗਤਾ ਡਾ. ਭੀਮ ਰਾਓ ਅੰਬੇਡਕਰ ਭਵਨ ਪਿੰਡ ਮਾਜਰੀ ਕਿਸ਼ਨੇ ਵਾਲੀ, ਖੰਨਾ ਰੋਡ ਅਮਲੋਹ ਵਿਖੇ ਕਰਵਾਈ ਜਾਵੇਗੀ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ, ਸਕੱਤਰ ਡਾ. ਤੀਰਥ ਬਾਲਾ, ਖ਼ਜ਼ਾਨਚੀ ਪਰਮਜੀਤ ਕੌਰ, ਲੈਕ. ਮੱਘਰ ਸਿੰਘ ਸਲਾਣਾ, ਮਾ. ਦਰਸ਼ਨ ਸਿੰਘ ਸਲਾਣੀ, ਰਜਿੰਦਰ ਸਿੰਘ ਲੱਲੋ, ਅਵਤਾਰ ਸਿੰਘ ਭਾਂਬਰੀ, ਬਲਵੀਰ ਸਿੰਘ ਮੁੱਲਾਂਪੁਰੀ, ਗੁਰਪ੍ਰੀਤ ਸਿੰਘ ਵੜੈਚਾ, ਸਤਬੀਰ ਸਿੰਘ. ਰਿਟਾ.ਜੀ.ਐਮ ਸ਼ਿੰਗਾਰਾ ਸਿੰਘ ਮਾਜਰੀ, ਗੁਰਪ੍ਰੀਤ ਕੌਰ, ਮਾ. ਰਵਿੰਦਰ ਸਿੰਘ ਰਾਏਪੁਰ ਆਦਿ ਮੈਂਬਰ ਮੌਜੂਦ ਸਨ |