ਖਮਾਣੋਂ, 3 ਜਨਵਰੀ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਕੇ ਜਿੱਥੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਸਿੱਧਾ ਦਖ਼ਲ ਦੇ ਰਹੀ ਹੈ ,ਉੱਥੇ ਹੀ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਵੀ ਚਾਲ ਚੱਲ ਰਹੀ ਹੈ | ਇਹ ਸ਼ਬਦਾਂ ਦਾ ਪ੍ਰਗਟਾਵਾਂ ਭਾਈ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਤੇ ਮੈਬਰ ਸ਼੍ਰੋਮਣੀ ਕਮੇਟੀ ਨੇ ਖਮਾਣੋਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਕੋਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਲੋਕਾਂ ਕੋਲ ਜਾਣ ਲਈ ਕੋਈ ਢੁਕਵਾਂ ਏਜੰਡਾ ਨਹੀਂ ਹੈ | ਇਸ ਲਈ ਇਸ ਮਾਮਲੇ ਨੂੰ ਤੁੱਲ ਦੇ ਕੇ ਲੋਕਾਂ 'ਚ ਜਾਣ ਦਾ ਜੋ ਸਰਕਾਰ ਨੇ ਝੂਠਾ ਜਾਲ ਬੁਣਿਆ ਹੈ,ਇਹ ਵੀ ਆਉਣ ਵਾਲੇ ਸਮੇਂ 'ਚ ਪੁੱਠਾ ਪੈਦਾ ਨਜ਼ਰ ਆਵੇਗਾ | ਉਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਇਕ ਅਪੀਲ ਰੂਪੀ ਅਮਲ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਅਜਿਹੇ ਮਾਮਲੇ 'ਚ ਰਾਜਨੀਤੀ ਕਰਨ ਵਾਲੇ ਦਾ ਹਾਲ ਹਮੇਸ਼ਾ ਮਾੜਾ ਹੋਇਆ ਹੈ | ਜਿਸ ਦੀਆਂ ਸਿੱਖ ਇਤਿਹਾਸ 'ਚ ਅਨੇਕਾਂ ਉਦਾਹਰਨਾਂ ਦੇਖਣ, ਪੜ੍ਹਨ ਨੂੰ ਮਿਲਦੀਆਂ ਹਨ, ਇਸ ਲਈ ਅਜਿਹੇ ਮਸਲੇ 'ਚ ਰਾਜਨੀਤੀ ਨਾ