16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਹਾਈਵੇ 'ਤੇ ਬੇਕਾਬੂ ਕਾਰ ਨੇ 3 ਪ੍ਰਵਾਸੀ ਦਰੜੇ, 1 ਦੀ ਮੌਤ

Ad Position 21
No active advertisement
ਹਾਦਸੇ 'ਚ ਨੁਕਸਾਨੀ ਗਈ ਕਾਰ ਦੀ ਤਸਵੀਰ | ਅਜੀਤ ਤਸਵੀਰ <br/> 05-01-2026
ਸੰਘੋਲ, 4 ਜਨਵਰੀ (ਪਰਮਵੀਰ ਸਿੰਘ ਧਨੋਆ)-ਖਰੜ-ਲੁਧਿਆਣਾ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਪੋਹਲੋਮਾਜਰਾ ਨੇੜੇ ਦੁਪਹਿਰ ਵੇਲੇ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ |
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਤਿੰਨ ਪ੍ਰਵਾਸੀ ਨੌਜਵਾਨ ਸੜਕ ਕੰਢੇ ਪੈਦਲ ਜਾ ਰਹੇ ਸਨ, ਜਿਸ ਦੌਰਾਨ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ | ਹਾਦਸਾ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਬਸੀ ਪਠਾਣਾਂ ਵਿਖੇ ਕੈਟਰਿੰਗ ਦਾ ਕੰਮ ਕਰਨ ਵਾਲੇ ਕੋਲ ਲੇਬਰ ਦਾ ਕੰਮ ਕਰਦੇ ਸਨ ਅਤੇ ਹਾਈਵੇ 'ਤੇ ਮੈਰਿਜ ਪੈਲੇਸ 'ਚ ਕੰਮ ਕਰਨ ਪਹੰੁਚੇ ਹੋਏ ਸਨ | ਹਾਦਸੇ 'ਚ ਵਰਿੰਦਰ ਨਾਮਕ ਪ੍ਰਵਾਸੀ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ ਰਕੇਸ਼ ਅਤੇ ਮੋਰਿਆ ਗੰਭੀਰ ਜ਼ਖਮੀ ਹੋਏ ਹਨ | ਜਿਨ੍ਹਾਂ ਨੂੰ ਇਲਾਜ ਲਈ ਖਮਾਣੋਂ ਦੇ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੋਂ ਡਾਕਟਰ ਨੇ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ | ਪ੍ਰਵਾਸੀ ਉਤਰ ਪ੍ਰਦੇਸ਼ ਵਾਸੀ ਹਨ ਅਤੇ ਫ਼ਿਲਹਾਲ ਲੁਧਿਆਣਾ ਰਹਿੰਦੇ ਦੱਸੇ ਗਏ ਹਨ | ਸੰਬੰਧਿਤ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ ਅਗਲੀ ਖ਼ਬਰ ਕਿਸਾਨਾਂ ਦੀਆਂ 13 ਮੰਗਾਂ ਨੂੰ ਲੈ ਕੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਯਾਤਰਾ ਸ਼ੁਰੂ ਕੀਤੀ ਜਾਵੇਗੀ-ਕਿਸਾਨ ਆਗੂ...
Ad Position 24