16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਮਨਰੇਗਾ ਦੀ ਥਾਂ 'ਜੀ ਰਾਮ ਜੀ' ਨਾਂਅ ਦੇਣਾ ਇਕ 'ਕਾਲੇ ਕਾਨੂੰਨ' ਦੇ ਬਰਾਬਰ-ਬਲਿਹਾਰ ਸਿੰਘ ਚੁੰਨ੍ਹੀ

Ad Position 21
No active advertisement
ਬਲਿਹਾਰ ਸਿੰਘ ਚੁੰਨ੍ਹੀ ਸੀਨੀਅਰ ਕਾਂਗਰਸੀ ਆਗੂ <br/> 05-01-2026
ਫ਼ਤਹਿਗੜ੍ਹ ਸਾਹਿਬ, 4 ਜਨਵਰੀ (ਬਲਜਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨ੍ਹੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਨਾਂਅ ਦੀ ਥਾਂ 'ਜੀ ਰਾਮ ਜੀ' ਨਾਂਅ ਦੇਣਾ ਇਕ 'ਕਾਲੇ ਕਾਨੂੰਨ' ਦੇ ਬਰਾਬਰ ਹੈ ਜੋ ਸਿੱਧੇ ਤੌਰ 'ਤੇ ਲੱਖਾਂ ਮਨਰੇਗਾ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਹਮਲਾ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਨਵੀਂ ਸਕੀਮ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ, ਅਨੁਸੂਚਿਤ ਜਾਤੀ ਭਾਈਚਾਰਿਆਂ ਅਤੇ ਪੇਂਡੂ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ ਜੋ ਗੁਜ਼ਾਰੇ ਲਈ ਮਨਰੇਗਾ 'ਤੇ ਨਿਰਭਰ ਹਨ | ਚੁੰਨ੍ਹੀ ਨੇ ਕਿਹਾ ਕਿ ਪਹਿਲਾਂ ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਦਾਇਗੀ ਵਿਚ ਸੂਬਾ ਸਰਕਾਰਾਂ ਦੇ ਹਿੱਸੇਦਾਰੀ ਸਿਰਫ਼ 10 ਫ਼ੀਸਦੀ ਸੀ ਪਰ ਹੁਣ ਕੇਂਦਰ ਸਰਕਾਰ ਵਲੋਂ ਇਸ ਨੂੰ ਵਧਾ ਕੇ 40 ਫ਼ੀਸਦੀ ਕਰ ਦਿੱਤਾ ਗਿਆ ਹੈ, ਜੋ ਸੂਬਿਆਂ ਲਈ ਭਾਰੀ ਬੋਝ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਵਿੱਤੀ ਹਾਲਤ ਪਹਿਲਾਂ ਹੀ ਕਾਫ਼ੀ ਨਾਜ਼ੁਕ ਹੈ, ਕਿਉਂਕਿ ਪੰਜਾਬ ਜੋ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਅਜਿਹੀ ਸਥਿਤੀ ਵਿਚ ਸੂਬਾ ਸਰਕਾਰ ਲਈ ਇਨ੍ਹਾਂ ਸਕੀਮਾਂ ਦਾ ਵਾਧੂ ਭਾਰ ਝੱਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਬਣਦਾ ਜਾ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਨਰੇਗਾ ਵਰਗੀ ਲੋਕ ਹਿਤਕਾਰੀ ਸਕੀਮ ਦਾ ਸਿਰਫ਼ ਨਾਂਅ ਬਦਲਣ ਜਾਂ ਨਵੀਆਂ ਸੋਧਾਂ ਲਿਆਉਣ ਦੀ ਬਜਾਏ ਇਸ ਨੂੰ ਪਹਿਲਾਂ ਵਾਂਗ ਹੀ ਚਲਾਇਆ ਜਾਵੇ ਤਾਂ ਜੋ ਗਰੀਬ ਮਜ਼ਦੂਰ ਵਰਗ ਨੂੰ ਰੁਜ਼ਗਾਰ ਮਿਲਦਾ
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਗ਼ਰੀਬਾਂ ਦੇ ਚੁੱਲੇ੍ਹ ਠੰਢੇ ਨਾ ਕਰੇ ਮਨਰੇਗਾ ਕਾਨੂੰਨ ਪਹਿਲਾਂ ਹੀ ਸਹੀ-ਰਾਣਾ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਮੌਕੇ 'ਚ ਸਜਾਇਆ ਨਗਰ ਕੀਰਤਨ
Ad Position 24