ਸੰਘੋਲ, 6 ਜਨਵਰੀ (ਧਨੋਆ)-ਬੀਤੇ ਦਿਨੀਂ ਹਾਈਵੇ 'ਤੇ ਪਿੰਡ ਪੋਹਲੋਮਾਜਰਾ ਨੇੜੇ ਕਾਰ ਚਾਲਕ ਨੇ ਸੜਕ ਕੰਢੇ 3 ਪ੍ਰਵਾਸੀਆਂ ਨੂੰ ਦਰੜ ਦਿੱਤਾ ਸੀ | ਜਿਸ ਕਾਰਨ 1 ਦੀ ਮੌਤ ਹੋ ਗਈ, ਜਦੋਂਕਿ 2 ਜ਼ਖਮੀ ਹੋ ਗਏ ਸਨ | ਉਕਤ ਮਾਮਲੇ 'ਚ ਪੁਲਿਸ ਨੇ ਪੜਤਾਲ ਉਪਰੰਤ ਕਾਰ ਚਾਲਕ ਸੁਲਵਾ ਗੁਪਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਨੂੰ ਨਾਮਜ਼ਦ ਕੀਤਾ ਹੈ | ਚੌਂਕੀ ਇੰਚਾਰਜ ਸੰਘੋਲ ਹਰਮਿੰਦਰ ਸਿੰਘ ਅਨੁਸਾਰ ਕਾਰ ਚਾਲਕ ਨੂੰ ਗਿ੍ਫ਼ਤਾਰ ਕਰ ਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |