ਸੰਤ ਕੇਵੜਾ ਨਾਥ ਦੀ 49ਵੀਂ ਬਰਸੀ 'ਤੇ ਹਵਨਯੱਗ ਕਰਵਾਇਆ
ਅਜੀਤ ਡੈਸਕ
07-01-2026
ਇਸ ਦੌਰਾਨ ਸ਼ਮਸ਼ਾਨਘਾਟ ਅਤੇ ਬਿਰਧ ਆਸ਼ਰਮ ਕਮੇਟੀ ਦੇ ਪ੍ਰਧਾਨ ਰੌਸ਼ਨ ਬਜਾਜ ਨੇ ਦੱਸਿਆ ਕਿ ਸੰਤ ਕੇਵੜਾ ਨਾਥ ਇਕ ਮਹਾਨ ਆਤਮਸ਼ਾਸਨ ਤੇ ਜਿਨ੍ਹਾਂ ਨੇ ਪੂਰਾ ਜੀਵਨ ਸਿਰਫ ਸਵਰਗਧਾਮ 'ਚ ਰਹਿ ਕੇ ਹੀ ਨਹੀਂ ਸੇਵਾ ਕੀਤੀ ਸਗੋਂ ਮਾਨਵਤਾ ਦੀ ਸੇਵਾ ਦਾ ਕੰਮ ਵੀ ਕਰਕੇ ਹਮੇਸ਼ਾ ਲਈ ਰਾਜਪੁਰਾ ਦੇ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ | ਉਨ੍ਹਾਂ ਦੇ ਪ੍ਰਤੀ ਹਰ ਸ਼ਹਿਰ ਵਾਸੀ ਅਤੇ ਜਿਨ੍ਹਾਂ ਦੇ ਮਨਾਂ 'ਚ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ ਲਈ ਪ੍ਰੇਮ ਅਤੇ ਸਤਿਕਾਰ ਹੈ, ਨੂੰ ਬਹੁਤ ਪਿਆਰ ਕਰਦੇ ਸਨ | ਇਸ ਮੌਕੇ ਚੇਅਰਮੈਨ ਸ਼ਾਮ ਲਾਲ ਆਨੰਦ, ਇੰਡਸਟਰੀ ਕਾਰਪੋਰੇਸ਼ਨ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਐਕਸੀਅਨ ਵਰਿੰਦਰ ਸੇਤੀਆ, ਓਮ ਪ੍ਰਕਾਸ਼ ਪਾਸੀ, ਰਾਕੇਸ਼ ਪਾਹਵਾ, ਸੁਰਿੰਦਰ ਮੁਖੀ, ਰਮੇਸ਼ ਰਾਵਲ, ਮੈਨੇਜਰ ਮੈਡਮ ਰਜਨੀ ਰਾਣਾ ਸਮੇਤ ਹੋਰਾਂ ਨੇ ਸੇਵਾ ਨਿਭਾਈ |