29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਟਰੈਫ਼ਿਕ ਪੁਲਿਸ ਨੇ ਸੜਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕੱਸਿਆ ਸ਼ਿਕੰਜਾ

Ad Position 21
No active advertisement
ਅਜੀਤ ਡੈਸਕ 07-01-2026
ਰਾਜਪੁਰਾ, 6 ਜਨਵਰੀ (ਜੀ.ਪੀ. ਸਿੰਘ)-ਸਥਾਨਕ ਟਰੈਫ਼ਿਕ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 40 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ | ਜਾਣਕਾਰੀ ਅਨੁਸਾਰ ਐੱਸ.ਪੀ. ਟਰੈਫ਼ਿਕ ਪਟਿਆਲਾ ਹਰਿੰਦਰ ਸਿੰਘ ਮਾਨ ਦੀਆਂ ਸਖ਼ਤ ਹਦਾਇਤਾਂ 'ਤੇ ਅਤੇ ਡੀ.ਐੱਸ.ਪੀ. ਟਰੈਫ਼ਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਵਿਚ ਟਰੈਫ਼ਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵਲੋਂ ਟਰੈਫ਼ਿਕ ਪੁਲਿਸ ਸਮੇਤ ਰਾਜਪੁਰਾ-ਪਟਿਆਲਾ ਰੋਡ 'ਤੇ ਟਾਹਲੀ ਵਾਲਾ ਚੌਂਕ ਤੋਂ ਲੈ ਕੇ ਜਤਿਨ ਲੱਸੀ ਅਤੇ ਓਵਰਬਿ੍ਜ ਨੇੜੇ ਨਾਕਾਬੰਦੀ ਕਰਕੇ ਗਲਤ ਪਾਰਕਿੰਗ ਕਰਕੇ ਖੜ੍ਹੇ 28 ਚਾਰਪਹੀਆ ਵਾਹਨਾਂ ਤੋਂ ਇਲਾਵਾ ਪ੍ਰੈਸ਼ਰ ਹੋਰਨ, ਬਿਨਾਂ ਨੰਬਰ ਪਲੇਟ, ਲਾਲ ਬੱਤੀ ਦੀ ਉਲੰਘਣਾ, ਖ਼ਤਰਨਾਕ ਡਰਾਈਵਿੰਗ, ਗੱਡੀ ਚਲਾਉਣ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ, ਬਿਨਾਂ ਫਿਟਨੈੱਸ, ਬਿਨਾਂ ਇੰਸ਼ੋਰੈਂਸ, ਬਿਨਾਂ ਹੈਲਮਟ ਸਮੇਤ ਕੁੱਲ 40 ਵਾਹਨ ਚਾਲਕਾਂ ਦੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਚਲਾਨ ਕੱਟੇ ਗਏ |
Ad Position 22
No active advertisement
ਪਿਛਲੀ ਖ਼ਬਰ ਸੰਤ ਆਸ਼ਰਮ ਧਬਲਾਨ ਵਿਖੇ ਬਰਸੀ ਸਮਾਗਮ ਸੰਪੰਨ ਅਨੇਕਾਂ ਸੰਤ ਮਹਾਂਪੁਰਸ਼ ਅਤੇ ਵਿਦਵਾਨਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ 125 ਦਿਨ ਕਰਨ ਲਈ ਮਨਰੇਗਾ ਰੱਦ ਕਰਨ ਦੀ ਕੋਈ ਲੋੜ ਨਹੀਂ ਸੀ-ਡੀ.ਐੱਮ.ਐੱਫ.
Ad Position 24