22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਸੀ ਪਠਾਣਾਂ ਸ਼ਹਿਰ ਦੀ ਸਿਰਕੱਢ ਆਗੂ ਮਹੰਤ ਪੂਜਾ ਮਹਿਰਾ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 26-01-2026
ਬਸੀ ਪਠਾਣਾਂ, 25 ਜਨਵਰੀ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿਚ ਅੱਜ ਬਸੀ ਪਠਾਣਾਂ ਸ਼ਹਿਰ ਦੀ ਸਿਰਕੱਢ ਆਗੂ ਮਹੰਤ ਪੂਜਾ ਮਹਿਰਾ ਨੇ ਸਾਥੀ ਵਰਕਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ | ਇਸ ਮੌਕੇ ਮਹੰਤ ਪੂਜਾ ਮਹਿਰਾ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ ਜਿਨ੍ਹਾਂ ਨੇ ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ, ਪਰ ਹੁਣ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ 'ਆਪ' ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹਨ | ਮਹੰਤ ਪੂਜਾ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਲੋਕ ਪੱਖੀ ਸੋਚ ਅਤੇ ਵਿਕਾਸ ਪੱਖੀ ਨਜ਼ਰੀਏ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ | ਇਸ ਮੌਕੇ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਸੂਬੇ ਵਿਚ ਅਰਾਜਕਤਾ ਫੈਲੀ ਹੋਈ ਹੈ, ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਅਮਨ ਸ਼ਾਂਤੀ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਦੀ ਲੋੜ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਨਿਰਮਲਾ ਦੇਵੀ, ਬਲਜੀਤ ਕੌਰ, ਜਸਵੀਰ ਕੌਰ, ਸੰਤੋਸ਼ ਰਾਣੀ, ਕਮਲਜੀਤ ਕੌਰ, ਚਰਨਜੀਤ ਕੌਰ, ਏਕਮ, ਸਰਬਜੀਤ ਕੌਰ, ਜਸਪਾਲ ਕੌਰ, ਖੁਸ਼ਪ੍ਰੀਤ ਕੌਰ, ਪ੍ਰਭਨੂਰ ਕੌਰ, ਜਸਵਿੰਦਰ ਕੌਰ, ਜਸਵੰਤ ਕੌਰ, ਨੀਲਮ ਰਾਣੀ, ਸਰਜੀਤ ਕੌਰ, ਤਰਨੋਂ, ਸੁਮਨ ਰਾਣੀ, ਲੱਛਮੀ ਦੇਵੀ, ਮਨਜੀਤ ਕੌਰ, ਸਨਦੀਪ ਰਾਣੀ, ਤਾਨੀਆ, ਸਰਵਣ ਕੌਰ, ਪੂਜਾ ਰਾਣੀ, ਅਮਰਜੀਤ ਕੌਰ, ਰਾਜ ਕੌਰ, ਸੁਖਬੀਰ ਸਿੰਘ, ਗੋਪਾਲ ਦਾਸ, ਸੁਖਦੇਵ ਲਾਲ, ਸਵਰਨ ਸਿੰਘ, ਦਲੀਪ ਕੁਮਾਰ, ਮਹਿੰਗਾ ਰਾਮ, ਰਮੇਸ਼ ਕੁਮਾਰ, ਮੋਹਨ ਸਿੰਘ, ਜਸਵਿੰਦਰ ਕੁਮਾਰ, ਸਤਨਾਮ ਸਿੰਘ, ਨਿਰਮਲ ਕੁਮਾਰ, ਪੰਕਜ ਕੁਮਾਰ, ਲਵਦੀਪ ਸਿੰਘ, ਗੁਰਮੀਤ ਸਿੰਘ, ਰਵੀ ਕੁਮਾਰ, ਰੌਕੀ ਕੁਮਾਰ ਆਦਿ ਸ਼ਾਮਿਲ ਸਨ | ਇਸ ਮੌਕੇ ਬਿ੍ਜ ਈਸ਼ਵਰ ਸਿੰਘ ਪਾਸ਼ੀ ਸਰਕਲ ਪ੍ਰਧਾਨ, ਮਲਕੀਤ ਸਿੰਘ ਮਠਾੜੂ, ਜਸਵੀਰ ਸਿੰਘ ਵਾਲੀਆ, ਮਨਪ੍ਰੀਤ ਸਿੰਘ ਹੈਪੀ ਕੌਂਸਲਰ, ਅਜੇ ਮਲਹੋਤਰਾ, ਜਸਪਿੰਦਰ ਸਿੰਘ, ਮੇਜਰ ਸਿੰਘ ਸਾਬਕਾ ਕੌਂਸਲਰ, ਮਾਸਟਰ ਅਜੀਤ ਸਿੰਘ, ਜਸਵਿੰਦਰ ਸਿੰਘ ਜ਼ਿਲੇ੍ਹਦਾਰ, ਅਰਵਿੰਦਰ ਸਿੰਘ ਸਮੇਤ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਇਕ ਮਜ਼ਬੂਤ ਖੇਤਰੀ ਸਿਆਸੀ ਧਿਰ ਦੀ ਲੋੜ-ਸੁਰਜੀਤ ਸਿੰਘ ਰੱਖੜਾ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸੰਬੰਧਿਤ ਜਥੇਬੰਦੀਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧ...
Ad Position 24