ਸੰਘੋੋਲ, 25 ਜਨਵਰੀ (ਗੁਰਨਾਮ ਸਿੰਘ ਚੀਨਾ)-ਬਲਾਕ ਸੰਮਤੀ ਜੋਨ ਖੰਟ ਅਧੀਨ ਪੈਂਦੇ ਸੱਤ ਪਿੰਡਾਂ ਦੇ, ਜੋ ਵੀ ਵਿਕਾਸ ਕਾਰਜ ਹੋਣ ਵਾਲੇ ਹਨ, ਉਹ ਬਿਨਾ ਕਿਸੇ ਭੇਦ-ਭਾਵ ਤੋਂ ਪਹਿਲ ਦੇ ਆਧਾਰ 'ਤੇ ਪੂਰੇ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਇਹ ਸ਼ਬਦ ਕਾਂਗਰਸ ਪਾਰਟੀ ਦੀ ਖੰਟ ਜ਼ੋਨ ਤੋਂ ਜੇਤੂ ਬਲਾਕ ਸੰਮਤੀ ਮੈਂਬਰ ਮਨਪ©ੀਤ ਕੌਰ (ਪਤਨੀ ਸਾਬਕਾ ਪੰਚ ਗੁਰਨਾਮ ਸਿੰਘ) ਨੇ ਆਪਣੀ ਜਿੱਤ ਦੀ ਖ਼ੁਸ਼ੀ 'ਚ ਪਿੰਡ ਖੰਟ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਕਰਵਾਏ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ | ਸਮਾਗਮ ਦੌਰਾਨ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸੰਮਤੀ ਮੈਂਬਰ ਮਨਪ੍ਰੀਤ ਕੌਰ ਨੂੰ ਜਿੱਤ ਦੀ ਵਧਾਈ ਦੇਣ ਦੇ ਨਾਲ-ਨਾਲ ਹਲਕੇ ਦੇ ਵਸਨੀਕਾਂ ਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ©ਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੁਆਰਾ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਜੋ ਵੀ ਕੰਮ ਅਧੂਰੇ ਜਾਂ ਹੋਣ ਵਾਲੇ ਹਨ, ਉਹ ਸੰਮਤੀ ਮੈਂਬਰ ਮਨਪ©ੀਤ ਕੌਰ ਨਾਲ ਮਿਲ ਕੇ ਜਲਦੀ ਪੂਰੇ ਕਰਵਾਉਣਗੇ | ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ ਨੇ ਹਲਕਾ ਵਾਸੀਆਂ ਨੂੰ ਕਿਹਾ ਕਿ ਜਿਸ ਤਰ੍ਹਾਂ ਵੋਟਰਾਂ ਨੇ ਪਾਰਟੀ ਦਾ ਸਾਥ ਦਿੰਦਿਆਂ ਬੀਬੀ ਮਨਪ©ੀਤ ਕੌਰ ਨੂੰ ਜਿੱਤ ਦਿਵਾਈ ਹੈ, ਉਸੇ ਤਰ੍ਹਾਂ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ 'ਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਸੀਨੀਅਰ ਆਗੂ ਡਾ. ਨਰੇਸ਼ ਚੌਹਾਨ, ਡਾ. ਅਮਨਦੀਪ ਕੌਰ ਢੋਲੇਵਾਲ, ਸਾਬਕਾ ਪੰਚ ਗੁਰਨਾਮ ਸਿੰਘ, ਬਾਬਾ ਰਣਜੀਤ ਸਿੰਘ ਬਾਠਾਂ ਕਲਾਂ, ਤੇਜਿੰਦਰ ਸਿੰਘ ਭਾਂਬਰੀ, ਸੁਰਮੁੱਖ ਸਿੰਘ ਪਨੈਚਾਂ, ਸੋਨੰੂ ਖੰਟ, ਸਰਪੰਚ ਹਰਜਿੰਦਰ ਸਿੰਘ ਟੋਡਰਪੁਰ, ਬਲਵੀਰ ਸਿੰਘ ਸ਼ਾਦੀਪੁਰ, ਸਰਪੰਚ ਅਮਰਜੀਤ ਕੌਰ ਖੰਟ, ਦਵਿੰਦਰਪਾਲ ਸਿੰਘ ਮਾਨਪੁਰ, ਸਾਬਕਾ ਸਰਪੰਚ ਨੌਨਿਹਾਲ ਸਿੰਘ ਟੋਡਰਪੁਰ, ਪਰਮਿੰਦਰ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਪਰਮਿੰਦਰ ਸਿੰਘ ਜ਼ੈਲਦਾਰ, ਅਵਿਨਾਸ਼ ਖੰਟ, ਸ਼ਿੰਦਰ ਸਿੰਘ ਪਨੈਚਾਂ, ਸਰਪੰਚ ਪੂਸ਼ਨ ਸੰਘੋਲ, ਰਵਿੰਦਰ ਸਿੰਘ, ਸਰਬਜੀਤ ਕੌਰ, ਗੁਰਪ©ੀਤ ਕੌਰ,