ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਰਾਣਾ ਹਸਪਤਾਲ ਵਿਚ ਭਾਰਤ ਦਾ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਝੰਡਾ ਲਹਿਰਾਉਣ ਦੀ ਰਸਮ ਡਾ. ਹਿਤੇਂਦਰ ਸੂਰੀ ਅਤੇ ਡਾ. ਦੀਪਿਕਾ ਸੂਰੀ ਵਲੋਂ ਨਿਭਾਈ ਗਈ | ਸਮਾਗਮ ਵਿਚ ਹਸਪਤਾਲ ਦੇ ਡਾਕਟਰ, ਨਰਸਿੰਗ ਸਟਾਫ਼, ਪੈਰਾ ਮੈਡੀਕਲ ਸਟਾਫ਼, ਪ੍ਰਸ਼ਾਸਕੀ ਕਰਮਚਾਰੀ ਅਤੇ ਮਰੀਜ਼ ਹਾਜ਼ਰ ਰਹੇ | ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਹਾਜ਼ਰ ਲੋਕਾਂ ਵਲੋਂ ਮਿਲ ਕੇ ਰਾਸ਼ਟਰੀ ਗੀਤ ਗਾਇਆ ਗਿਆ | ਪੂਰੇ ਹਸਪਤਾਲ ਵਿਚ ਦੇਸ਼ਭਗਤੀ, ਏਕਤਾ ਅਤੇ ਸਨਮਾਨ ਦਾ ਮਾਹੌਲ ਬਣਿਆ ਰਿਹਾ | ਸਟਾਫ਼ ਤੇ ਮਰੀਜ਼ਾਂ ਨੇ ਪੂਰੇ ਮਨ ਨਾਲ ਸਮਾਗਮ ਵਿਚ ਭਾਗ ਲਿਆ | ਇਸ ਮੌਕੇ ਡਾ. ਹਿਤੇਂਦਰ ਸੂਰੀ ਅਤੇ ਡਾ. ਦੀਪਿਕਾ ਸੂਰੀ ਨੇ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਦਿਨ ਸਾਨੂੰ ਭਾਰਤੀ ਸੰਵਿਧਾਨ ਵਿਚ ਦਰਜ ਸਮਾਨਤਾ, ਨਿਆਂ ਅਤੇ ਜ਼ਿੰਮੇਵਾਰੀ ਦੇ ਮੂਲ ਸਿਧਾਂਤਾਂ ਨੂੰ ਅਪਣਾਉਣ ਦੀ ਪੇ੍ਰਰਨਾ ਦਿੰਦਾ ਹੈ | ਉਨ੍ਹਾਂ ਨੇ ਸਭ ਨੂੰ ਇਹ ਮੁੱਲ ਆਪਣੇ ਨਿੱਜੀ ਅਤੇ ਪੇਸ਼ਾਵਰ ਜੀਵਨ ਵਿਚ ਅਪਣਾਉਣ ਲਈ ਉਤਸ਼ਾਹਿਤ ਕੀਤਾ | ਸਮਾਗਮ ਦੇ ਅੰਤ ਵਿਚ ਹਸਪਤਾਲ ਦੇ ਸਾਰੇ ਕਰਮਚਾਰੀਆਂ ਅਤੇ ਮਰੀਜ਼ਾਂ ਨੂੰ ਮਿਠਾਈਆਂ ਵੰਡੀਆਂ ਗਈਆਂ | ਇਹ ਸਮਾਰੋਹ ਦੇਸ਼ਭਗਤੀ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੁਨੇਹੇ ਨਾਲ ਸਫਲਤਾਪੂਰਵਕ ਸੰਪੰਨ ਹੋਇਆ |