21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਵਿਧਾਇਕ ਲਖਵੀਰ ਸਿੰਘ ਰਾਏ ਨੇ 'ਆਪ' ਦਫ਼ਤਰ ਵਿਖੇ 77ਵੇਂ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਇਆ

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ 'ਆਪ' ਆਗੂਆਂ ਤੇ ਵਲੰਟੀਅਰਾਂ ਨਾਲ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਸਮੇਂ ਦਿਖਾਈ ਦਿੰਦੇ ਹੋਏ | ਤਸਵੀਰ: ਕਰਨ <br/> 28-01-2026
ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਸਰਹਿੰਦ ਦਫ਼ਤਰ ਵਿਖੇ ਹਲਕਾ ਵਿਧਾਇਕ ਐਡ. ਲਖਵੀਰ ਸਿੰਘ ਰਾਏ ਦੀ ਅਗਵਾਈ ਹੇਠ 77ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਧਾਇਕ ਰਾਏ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਖ਼ੁਸ਼ੀ ਦੇ ਵਿਚ ਲੱਡੂ ਵੰਡੇ ਗਏ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਅੱਜ ਅਸੀਂ 77ਵੇਂ ਗਣਤੰਤਰਤਾ ਦਿਵਸ ਨੂੰ ਮਨਾ ਰਹੇ ਹਾਂ, ਇਸ ਦਿਨ ਭਾਰਤ ਦੇ ਅੰਦਰ ਆਪਣਾ ਕਾਨੂੰਨ ਲਾਗੂ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਭਾਰਤ ਨੂੰ ਇਕ ਸਰਬ ਉੱਚ ਸੰਵਿਧਾਨ ਮੁਹੱਈਆ ਕਰਵਾਇਆ ਗਿਆ, ਜਿਸ ਵਿਚ ਹਰ ਵਰਗ ਨੂੰ ਬਰਾਬਰ ਰੱਖਿਆ ਗਿਆ ਹੈ ਤੇ ਅੱਜ ਪੂਰੇ ਵਿਸ਼ਵ ਦੇ ਵਿਚ ਭਾਰਤੀ ਸੰਵਿਧਾਨ ਦੀ ਮਿਸਾਲ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਵਿਚ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਰਬ ਪੱਖੀ ਵਿਕਾਸ ਦੇ ਤਹਿਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਤੇ ਜਿੱਥੇ ਸੂਬੇ ਦੇ ਹਰ ਪਰਿਵਾਰ ਨੂੰ ਮਹੀਨੇ ਵਿਚ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਗਈ, ਉੱਥੇ ਹੀ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਨਾਲ ਸੂਬਾ ਤਰੱਕੀ ਕਰ ਰਿਹਾ ਹੈ, ਜੇਕਰ ਸੂਬਾ ਤੰਦਰੁਸਤ ਹੋਵੇਗਾ ਤਾਂ ਹੀ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਹੋਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਆਗੂ ਰਮੇਸ਼ ਕੁਮਾਰ ਸੋਨੂੰ, ਕੌਂਸਲਰ ਆਸ਼ਾ ਰਾਣੀ, ਸਰਪੰਚ ਕੁਲਵਿੰਦਰ ਸਿੰਘ ਡੇਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫ਼ਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਉੱਪਲ, ਮੂਲੇਪੁਰ ਮੰਡੀ ਪ੍ਰਧਾਨ ਰਾਜੇਸ਼ ਉਪਲ, ਸੰਗਠਨ ਇੰਚਾਰਜ ਗੁਰਮੀਤ ਸਿੰਘ ਬਾਜਵਾ, ਯੂਥ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਮਨਦੀਪ ਸਿੰਘ ਪੋਲਾ, ਇਸਤਰੀ ਵਿੰਗ ਦੀ ਪ੍ਰਧਾਨ ਐਡ. ਰੀਨਾ ਰਾਣੀ, ਨੌਰੰਗ ਸਿੰਘ, ਬਲਦੇਵ ਭੱਲ ਮਾਜਰਾ, ਬਹਾਦਰ ਜਲਾਲ, ਕਰਮਜੀਤ ਸਿੰਘ ਜੋਗੀ, ਰਾਜ ਦਵਿੰਦਰ ਸਿੰਘ ਲਾਡੀ, ਰਜਿੰਦਰ ਕੁਮਾਰ ਰੇਲਵੇ, ਬਲਵੀਰ ਸੋਢੀ, ਮੋਹਿਤ ਸੂਦ, ਕੌਂਸਲਰ ਦਵਿੰਦਰ ਕੌਰ, ਪਿ੍ਤਪਾਲ ਸਿੰਘ ਜੱਸੀ, ਸਨੀ ਚੋਪੜਾ, ਅਸੀਸ ਅੱਤਰੀ, ਪਵੇਲ ਹਾਂਡਾ, ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਤੋਂ ਸਰਪੰਚ, ਪੰਚ ਅਤੇ ਵਲੰਟੀਅਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਰੋਜ਼ਾ ਕਬੀਰ ਨਿਰਵਾਣ ਦਿਵਸ ਸਮਾਗਮ ਦੀ ਸ਼ਰਧਾਪੂਰਵਕ ਆਰੰਭਤਾ ਅਗਲੀ ਖ਼ਬਰ 77ਵੇਂ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਵਿਖੇ ਕੌਂਸਲ ਪ੍ਰਧਾਨ ਪਿ੍ੰਸ ਨੇ ਲਹਿਰਾਇਆ ਤਿਰੰਗਾ
Ad Position 24