29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗਰੀਨ ਫੀਲਡਜ਼ ਸਕੂਲ ਵਲੋਂ ਕੱਪੜਿਆਂ ਦਾ ਲਗਾਇਆ ਲੰਗਰ

Ad Position 21
No active advertisement
ਅਜੀਤ ਡੈਸਕ 02-02-2026
ਫ਼ਤਹਿਗੜ੍ਹ ਸਾਹਿਬ, 1 ਫਰਵਰੀ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਦੁਆਰਾ ਬੱਚਿਆਂ ਤੇ ਸਟਾਫ਼ ਦੇ ਸਹਿਯੋਗ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦੇ ਨੇੜੇ ਜ਼ਰੂਰਤਮੰਦਾਂ ਲਈ ਕੱਪੜਿਆਂ ਦਾ ਲੰਗਰ ਲਗਾਇਆ ਗਿਆ | ਇਨ੍ਹਾਂ ਕੱਪੜਿਆਂ ਵਿਚ ਗਰਮੀਆਂ ਤੇ ਸਰਦੀਆਂ ਦੇ ਕੱਪੜੇ, ਸਵੈਟਰ ਕੋਟੀਆਂ, ਕੋਟ, ਜੈਕਟਾਂ, ਟੋਪੀਆਂ, ਪਜਾਮੇ, ਬੂਟ, ਜੁਰਾਬਾਂ, ਬੱਚਿਆਂ ਦੇ ਖਿਡੌਣੇ ਆਦਿ ਸ਼ਾਮਿਲ ਸਨ | ਇਸ ਮੌਕੇ ਸਾਰੇ ਕੱਪੜੇ ਬਹੁਤ ਤਰਤੀਬ ਨਾਲ ਰੱਖੇ ਹੋਏ ਸਨ ਤਾਂ ਕਿ ਜ਼ਰੂਰਤਮੰਦ ਨੂੰ ਕੱਪੜੇ ਦੇਖਣ ਵਿਚ ਬਹੁਤ ਆਸਾਨੀ ਹੋ ਸਕੇ ਤੇ ਉਹ ਆਪਣੀ ਜ਼ਰੂਰਤ ਪੂਰੀ ਕਰ ਸਕਣ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿ੍ੰ: ਸ਼ਾਲੂ ਰੰਧਾਵਾ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਲੋਕਾਂ 'ਚ ਭੇਦਭਾਵ ਦੀ ਭਾਵਨਾ ਮਿਟਾਉਣ ਤੇ ਧਾਰਮਿਕ ਬਿਰਤੀਆਂ 'ਚ ਲਗਾਇਆ, ਜਿਸ ਸਦਕਾ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਸਾਹਿਬ ਜੀ 'ਚ ਦਰਜ ਹੈ | ਉਨ੍ਹਾਂ ਦੱਸਿਆ ਕਿ ਭਗਤ ਜੀ ਦੀਆ ਧਾਰਨਾਵਾਂ ਰਲ ਮਿਲ ਕੇ ਰਹਿਣਾ ਤੇ ਵਧੀਆ ਸਮਾਜ ਦੀ ਸਿਰਜਣਾ ਕਰਨਾ ਸੀ, ਜਿਸ ਸਦਕਾ ਕਿ ਲੋਕਾਂ 'ਚ ਆਪਸੀ ਭਾਈਚਾਰਕ ਸਾਂਝ ਦੀ ਸਥਾਪਨਾ ਹੋਈ ਤੇ ਸਮਾਜ 'ਚ ਆਪਸੀ ਭਾਈਚਾਰਾ ਵਧਿਆ | ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਰਵਿਦਾਸ ਜੀ ਦੇ 41 ਵਾਕ 16 ਰਾਗਾਂ ਵਿਚ ਦਰਜ ਹਨ | ਇਸ ਮੌਕੇ ਉਨ੍ਹਾਂ ਸਾਰਿਆ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ 'ਵਰਸਿਟੀ ਵਿਖੇ ਅੰਤਰਰਾਸ਼ਟਰੀ ਜ਼ੀਬਰਾ ਦਿਵਸ ਦੇ ਜਾਗਰੂਕਤਾ ਅਤੇ ਸੰਰਖਣ ਲਈ ਸਮਾਗਮ ਅਗਲੀ ਖ਼ਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਰਵਿਦਾਸ ਮੰਦਰ ਵਿਖੇ ਹੋਏ ਨਤਮਸਤਕ, ਪ੍ਰਬੰਧਕਾਂ ਨੇ ਕੀਤਾ ਸਨਮਾਨ
Ad Position 24