29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਹਰਿੰਦਰਪਾਲ ਸਿੰਘ ਚੰਦੂਮਾਜਰਾ ਰਵਿਦਾਸ ਮੰਦਰ ਵਿਖੇ ਹੋਏ ਨਤਮਸਤਕ, ਪ੍ਰਬੰਧਕਾਂ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 02-02-2026
ਦੇਵੀਗੜ੍ਹ, 1 ਫਰਵਰੀ (ਰਾਜਿੰਦਰ ਸਿੰਘ ਮੌਜੀ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਅੱਜ ਰਵਿਦਾਸ ਮੰਦਿਰ ਦੇਵੀਗੜ੍ਹ ਵਿਖੇ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਾਜ਼ਰੀ ਭਰੀ | ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ, ਗੁਰੂ ਰਵਿਦਾਸ ਜੀ ਨੇ 'ਬੇਗਮਪੁਰਾ' ਦੇ ਸੰਕਲਪ ਰਾਹੀਂ ਇਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ ਸੀ, ਜਿੱਥੇ ਕੋਈ ਦੁੱਖ, ਡਰ ਜਾਂ ਵਿਤਕਰਾ ਨਾ ਹੋਵੇ | ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਿਰਫ ਸੁਣਨਾ ਨਹੀਂ ਚਾਹੀਦਾ, ਸਗੋਂ ਆਪਣੀ ਜੀਵਨ ਸ਼ੈਲੀ 'ਚ ਵੀ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਮਨੁੱਖ ਨੂੰ ਨਿਮਰਤਾ ਅਤੇ ਸਚਾਈ ਦਾ ਮਾਰਗ ਦਿਖਾਉਂਦੀ ਹੈ | ਸਮਾਗਮ ਦੌਰਾਨ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਬਲਦੇਵ ਸਿੰਘ ਭੰਬੂਆਂ, ਰਾਮ ਕਿਸ਼ਨ, ਗੁਰਦੇਵ ਸਿੰਘ, ਬਲਰਾਜ ਬੱਲਾ, ਰਾਮ ਰੱਖਾ, ਕਰਮਾ ਸਿੰਘ, ਸੁਨੀਲ, ਜਸਵੰਤ ਸਿੰਘ, ਬੰਤ ਸਿੰਘ ਅਤੇ ਅਮਰ ਸਿੰਘ ਵਲੋਂ ਚੰਦੂਮਾਜਰਾ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ, ਦਾਨੂੰ ਲਾਂਬਾ, ਕੌਂਸਲਰ ਗੁਰਮੀਤ ਸਿੰਘ, ਕੌਂਸਲਰ ਹੈਪੀ ਜ਼ੁਲਕਾਂ, ਜੱਸੀ ਸਰਪੰਚ ਅਤੇ ਕੁਲਵੰਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗਰੀਨ ਫੀਲਡਜ਼ ਸਕੂਲ ਵਲੋਂ ਕੱਪੜਿਆਂ ਦਾ ਲਗਾਇਆ ਲੰਗਰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਸੁਨੇਹਾ ਅੱਜ ਵੀ ਸਮਾਜ ਲਈ ਮਾਰਗਦਰਸ਼ਕ-ਨਿਰਮਲ ਸਿੰਘ ਭੱਟੀਆਂ
Ad Position 24