ਭਾਜਪਾ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜੋ ਸੁਪਨਾ ਲਿਆ ਉਹ ਜਲਦ ਪੂਰਾ ਹੋਵੇਗਾ- ਸੰਜੇ ਭਾਟੀਆ
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਨੂੰ ਨਸ਼ਾਮੁਕਤ ਕਰਾਉਣ ਦੇ ਸੱਦੇ ਨਾਲ 18 ਸਤੰਬਰ ਤੋਂ 30 ਸਤੰਬਰ ਤੱਕ ਵੱਖ-ਵੱਖ ਥਾਵਾਂ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ’ਚ ਅੱਜ ਪਟਿਆਲਾ ’ਚ ਵੀ ਆਈ ਇਸ ਯਾਤਰਾ ਦਾ ਭਾਜਪਾਈ ਆਗੂਆਂ ਵਲੋਂ ਜਗ੍ਹਾ-ਜਗ੍ਹਾ ਸਵਾਗਤ ਕੀਤਾ ਗਿਆ।
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਨੂੰ ਨਸ਼ਾਮੁਕਤ ਕਰਾਉਣ ਦੇ ਸੱਦੇ ਨਾਲ 18 ਸਤੰਬਰ ਤੋਂ 30 ਸਤੰਬਰ ਤੱਕ ਵੱਖ-ਵੱਖ ਥਾਵਾਂ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ’ਚ ਅੱਜ ਪਟਿਆਲਾ ’ਚ ਵੀ ਆਈ ਇਸ ਯਾਤਰਾ ਦਾ ਭਾਜਪਾਈ ਆਗੂਆਂ ਵਲੋਂ ਜਗ੍ਹਾ-ਜਗ੍ਹਾ ਸਵਾਗਤ ਕੀਤਾ ਗਿਆ। ਪਟਿਆਲਾ ਦਿਹਾਤੀ ਇਲਾਕੇ ’ਚ ਇਸ ਦੇ ਦਾਖ਼ਲ ਹੋਣ ’ਤੇ ਭਾਜਪਾ ਦੇ ਸੂਬਾਈ ਬੁਲਾਰੇ ਗੁਰਜੀਤ ਸਿੰਘ ਕੋਹਲੀ, ਸੀਨੀਅਰ ਭਾਜਪਾਈ ਆਗੂ ਸੁਖਵਿੰਦਰਪਾਲ ਸਿੰਘ ਮਿੰਟਾਂ, ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਵਲੋਂ ਵੱਖ-ਵੱਖ ਥਾਈਂ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਕਰਨ ਕੌੜਾ ਵਲੋਂ ਵੀ ਇਸ ਯਾਤਰਾ ਦੇ ਨਾਲ-ਨਾਲ ਚੱਲ ਕੇ ਹਾਜ਼ਰੀ ਲਗਵਾਈ ਗਈ। ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਪੰਜਾਬ ਅੰਦਰ ਸੂਬਾ ਸਰਕਾਰ ਨਸ਼ੇ ਨੂੰ ਠੱਲ੍ਹਣ ’ਚ ਨਾਕਾਮਯਾਬ ਹੋਈ ਹੈ ਉਸ ਨਾਲ ਲੋਕਾਂ ’ਚ ਰੋਹ ਵਧਿਆ ਹੈ। ਅੱਜ ਲੋਕਾਂ ਦਾ ਸੂਬੇ ਅੰਦਰ ਇਸ ਯਾਤਰਾ ਨੂੰ ਸਮਰਥਨ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਂਹਵਧੂ ਸੋਚ ਤੇ ਪਾਰਟੀ ਦੀ ਪੰਜਾਬ ਨੂੰ ਨਸ਼ਾਮੁਕਤ ਕਰਨ ਦਾ ਲਿਆ ਸੁਪਨਾ ਆਉਣ ਵਾਲੇ ਸਮੇਂ ’ਚ ਸਾਕਾਰ ਹੋਵੇਗਾ। ਇੋ ਦੌਰਾਨ ਅਨਿਲ ਸਰੀਨ, ਸਾਬਕਾ ਸਾਂਸਦ ਪ੍ਰਨੀਤ ਕੌਰ, ਮਹਿਲਾ ਮੋਰਚਾ ਭਾਜਪਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ, ਵਿਜੇ ਕੁਮਾਰ ਕੂਕਾ, ਐਡ. ਵਿਨੋਦ ਨੱਢਾ, ਪ੍ਰੋ. ਸੁਨੀਲ ਮਹਿਤਾ, ਦਲੀਪ ਸਿੰਘ, ਜੁਗਲ ਵਾਲੀਆ, ਜਥੇ. ਤੂਫ਼ਾਨ ਸਿੰਘ, ਕੇ.ਕੇ. ਮਲਹੋਤਰਾ, ਇਕਬਾਲ ਸਿੰਘ ਸਿਉਣਾ, ਸੁਮਿਤ ਸ਼ਰਮਾ, ਅਨਿਲ ਝਿੱਲ, ਦਵਿੰਦਰ ਸਿੰਘ, ਸਾਬਕਾ ਕੌਂਸਲਰ ਜੋਸ਼ੀ, ਗੁਰਤੇਜ ਸਿੰਘ ਢਿੱਲੋਂ, ਸਿਕੰਦਰ ਚੌਹਾਨ, ਬਲਜੀਤ ਬੱਲੀ, ਹਰੀ ਸਿੰਘ ਟੌਹੜਾ ਆਦਿ ਮੌਜੂਦ ਸਨ।