29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵਿਸ਼ਵ 'ਵਰਸਿਟੀ ਵਿਖੇ ਅੰਤਰਰਾਸ਼ਟਰੀ ਜ਼ੀਬਰਾ ਦਿਵਸ ਦੇ ਜਾਗਰੂਕਤਾ ਅਤੇ ਸੰਰਖਣ ਲਈ ਸਮਾਗਮ

Ad Position 21
No active advertisement
ਜ਼ੂਆਲੋਜੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਅੰਤਰਰਾਸ਼ਟਰੀ ਜ਼ੀਬਰਾ ਦਿਵਸ ਮਨਾਉਂਦੇ ਹੋਏ | ਅਜੀਤ ਤਸਵੀਰ <br/> 02-02-2026
ਫ਼ਤਹਿਗੜ੍ਹ ਸਾਹਿਬ, 1 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਜ਼ੀਬਰਾ ਦਿਵਸ ਦੇ ਜਾਗਰੂਕਤਾ ਅਤੇ ਸੰਰੱਖਣ ਲਈ ਵਿਸ਼ੇਸ਼ ਸਮਾਗਮ | ਜ਼ੂਆਲੋਜੀ ਵਿਭਾਗ ਵਲੋਂ ਸੁਸਾਇਟੀ ਆਫ਼ ਐਨੀਮਲ ਸਾਇੰਸਜ਼ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਜ਼ੀਬਰਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਸਨ ਅਤੇ ਇਸ ਦਾ ਮੁੱਖ ਉਦੇਸ਼ ਜ਼ੀਬਰਿਆਂ ਦੀਆਂ ਵੱਖ-ਵੱਖ ਪ੍ਰਜਾਤੀਆਂ, ਉਨ੍ਹਾਂ ਦੀ ਜੈਵਿਕ ਵਿਭਿੰਨਤਾ, ਪਰਿਆਵਰਣ ਵਿਚ ਅਹਿਮ ਭੂਮਿਕਾ ਅਤੇ ਉਨ੍ਹਾਂ ਦੇ ਸੰਰੱਖਣ ਬਾਰੇ ਵਿਦਿਆਰਥੀਆਂ ਅਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ 'ਜ਼ੀਬਰਿਆਂ ਦਾ ਜੀਵਨ' (ਵਾਈਲਡਲਾਈਫ-ਐਨੀਮਲ ਵਰਲਡ) ਨਾਮਕ ਇਕ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ | ਇਸ ਵਿਚ ਜ਼ੀਬਰਿਆਂ ਦੇ ਜੀਵਨ ਚੱਕਰ, ਉਨ੍ਹਾਂ ਦੇ ਵਿਵਹਾਰ, ਆਵਾਸ ਵਿਚ ਘਟਾਅ ਅਤੇ ਸੰਰੱਖਣ ਨਾਲ ਜੁੜੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਐੱਮ.ਐੱਸਸੀ. ਅਤੇ ਬੀ.ਐੱਸਸੀ. ਜ਼ੂਆਲੋਜੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਡਾਕੂਮੈਂਟਰੀ ਵੇਖਣ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜ਼ੀਬਰਾ ਸੰਰੱਖਣ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਅਤੇ ਕੁਝ ਸੁਝਾਅ ਵੀ ਦਿੱਤੇ, ਜਿਸ ਨਾਲ ਪੂਰਾ ਸੈਸ਼ਨ ਬਹੁਤ ਰਸ ਭਰਿਆ ਅਤੇ ਗਿਆਨਵਰਧਕ ਬਣ ਗਿਆ | ਸਮਾਗਮ ਦੇ ਅੰਤ ਵਿਚ ਜ਼ੂਆਲੋਜੀ ਵਿਭਾਗ ਦੇ ਮੁਖੀ ਡਾ. ਚਰਨ ਕਮਲ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਨਜੀਵ ਸੰਰੱਖਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ | ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੀ ਇਸ ਸ਼ਾਨਦਾਰ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਫਲ ਮੰਨਿਆ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮਨੁੱਖ ਨੂੰ ਵਨਜੀਵ ਸੰਸਾਰ ਨਾਲ ਜੋੜਨ ਅਤੇ ਜੰਗਲੀ ਜਾਨਵਰਾਂ ਦੇ ਸੰਰੱਖਣ ਬਾਰੇ ਜਾਗਰੂਕਤਾ ਫੈਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ | ਸਮਾਗਮ ਵਿਚ ਡਾ. ਮੋਨਿਕਾ ਏਅਰੀ, ਡਾ. ਯਚਨਾ ਕਪੂਰ ਅਤੇ ਡਾ. ਤਰੁਣ ਢਡਵਾਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਤੇ ਡਿਸਪੋਜ਼ਲ ਪੁਆਇੰਟਾਂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗਰੀਨ ਫੀਲਡਜ਼ ਸਕੂਲ ਵਲੋਂ ਕੱਪੜਿਆਂ ਦਾ ਲਗਾਇਆ ਲੰਗਰ
Ad Position 24