31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਵਲੋਂ 4 ਬਜ਼ੁਰਗਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-02-2026
ਸਮਾਣਾ, 2 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਸਮਾਣਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਪ੍ਰਧਾਨ ਆਸਾ ਨੰਦ ਟੁਲਾਨੀ ਦੀ ਪ੍ਰਧਾਨਗੀ 'ਚ ਸਤੀ ਮਾਤਾ ਮੰਦਿਰ 'ਚ ਹੋਈ | ਮੀਟਿੰਗ ਦੌਰਾਨ ਜਿਨ੍ਹਾਂ ਮੈਂਬਰਾਂ ਚਰਨਦਾਸ, ਸੋਹਨ ਲਾਲ, ਸ਼ਿਵਰਾਮ, ਭਥਰਿਤ ਰਾਮ ਦੇ ਜਨਮ ਦਿਨ ਜਨਵਰੀ ਮਹੀਨੇ 'ਚ ਆਏ ਸਨ | ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲ 'ਚ ਸ਼ਾਮਲ ਕੀਤੇ ਦੋ ਨਵੇਂ ਮੈਂਬਰਾਂ ਤੇਜਪਾਲ ਅਤੇ ਅਸ਼ੋਕ ਕੁਮਾਰ ਦਾ ਸੰਸਥਾ ਪ੍ਰਧਾਨ ਅਤੇ ਸਮੂਹ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸੋਮ ਪ੍ਰਕਾਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ 30 ਜਨਵਰੀ 2025 'ਚ ਕੌਂਸਲ ਦੀ ਸਰਬਸੰਮਤੀ ਨਾਲ ਨਵੀਂ ਕਮੇਟੀ ਬਣਾਈ ਗਈ ਸੀ |
ਉਸ 'ਚ ਕਿਸੇ ਪ੍ਰਕਾਰ ਦੀ ਤਬਦੀਲੀ ਕੀਤੀ ਜਾਵੇਗੀ, ਸਿਰਫ ਨਛੱਤਰ ਸਿੰਘ ਨੂੰ ਹੀ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਮਹੀਨਾਵਾਰ ਮੀਟਿੰਗ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੁਭਾਸ਼ ਕੈਟਰਿੰਗ ਵਾਲੇ ਨਿਭਾਉਣਗੇ | ਇਸ ਮੌਕੇ ਬਲਬੀਰ ਸਿੰਘ ਵੜੈਚ, ਸੈਕਟਰੀ ਸੁਰਿੰਦਰ ਮੈਨੇਜਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਰੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਸੋਹਨ ਸਿੰਘ ਵਿਰਕ, ਜਗਦੀਸ਼ ਸ਼ਰਮਾ, ਰਾਕੇਸ਼ ਗੋਇਲ, ਰਾਮ ਗੋਪਾਲ, ਸੀਤਾ ਰਾਮ ਮਾਨ, ਜਗਰਾਜ ਸਿੰਘ, ਰਾਮ ਕਿਸ਼ਨ ਨਿਰੰਕਾਰੀ, ਰਾਜ ਕਿ੍ਸਨ, ਲੇਖ ਰਾਜ, ਪ੍ਰਗਟ ਸਿੰਘ, ਗਿਰਦਾਰੀ ਸਿੰਘ, ਅਸ਼ੋਕ ਕੁਮਾਰ, ਬਲਬੀਰ ਕੁਮਾਰ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਕਰੋੜਾਂ ਮਜ਼ਦੂਰਾਂ ਲਈ ਅੱਜ ਦੇ ਦਿਨ ਦੀ ਰੋਜ਼ਗਾਰ ਖੇਤਰ 'ਚ ਮਹੱਤਤਾ-ਨਿਰਮਲ ਭੱਟੀਆਂ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਤੁਗ਼ਲਕੀ ਫ਼ਰਮਾਨਾਂ ਖ਼ਿਲਾਫ਼ ਹਾਈ ਕੋਰਟ ਜਾਣਗੇ ਕੰਪਿਊਟਰ ਅਧਿਆਪਕ
Ad Position 24