ਜਖਵਾਲੀ, 2 ਫਰਵਰੀ (ਨਿਰਭੈ ਸਿੰਘ)-ਪਿੰਡ ਸੰਗਤਪੁਰ ਸੋਢੀਆਂ ਵਾਸੀ ਗੁਰਪ੍ਰੀਤ ਸਿੰਘ ਸੋਢੀ ਬਿਜਲੀ ਵਿਭਾਗ ਦੇ ਵਿਚ ਆਪਣੀ 40 ਸਾਲ ਦੀ ਬੇਦਾਗ ਸੇਵਾ ਕਰਨ ਉਪਰੰਤ 31 ਜਨਵਰੀ ਨੂੰ ਸਬ ਡਵੀਜ਼ਨ ਚੋਰਵਾਲਾ ਤੋਂ ਸੇਵਾ ਮੁਕਤ ਹੋ ਗਏ | ਸੋਢੀ ਵਿਭਾਗ ਵਿਚ ਬਤੌਰ ਲਾਇਨ ਮੈਨ ਦੀਆਂ ਸੇਵਾਵਾਂ ਨਿਭਾ ਰਹੇ ਸਨ | ਜ਼ਿਕਰਯੋਗ ਹੈ ਕਿ ਸੰਨ 1986 ਦੇ ਵਿਚ ਗੁਰਪ੍ਰੀਤ ਸਿੰਘ ਨੇ ਬਿਜਲੀ ਵਿਭਾਗ ਦੇ ਵਿਚ ਜੁਆਇਨਿੰਗ ਕਰਕੇ ਵੱਖ-ਵੱਖ ਥਾਵਾਂ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ | ਸੇਵਾ ਮੁਕਤੀ ਮੌਕੇ ਬਿਜਲੀ ਵਿਭਾਗ ਦੀਆਂ ਜਥੇਬੰਦੀਆਂ ਅਤੇ ਮੁਲਾਜ਼ਮਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਮਾਨ ਸਨਮਾਨ ਕੀਤਾ ਗਿਆ | ਇਸ ਮੌਕੇ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਥੀਆਂ ਦੇ ਸਹਿਯੋਗ ਸਦਕਾ ਉਨ੍ਹਾਂ ਆਪਣੀ 40 ਸਾਲ ਦੀ ਸੇਵਾ ਸ਼ਾਨਦਾਰ ਤਰੀਕੇ ਨਾਲ ਨਿਭਾਈ ਹੈ | ਇਸ ਮੌਕੇ ਐੱਸ.ਡੀ.ਓ ਚੋਰਵਾਲਾ ਜਸਵਿੰਦਰ ਰਾਮ ਸ਼ਰਮਾ, ਐੱਸ.ਡੀ.ਓ ਸਰਹਿੰਦ ਦਵਿੰਦਰ ਸਿੰਘ, ਜੇ.ਈ ਮਨਦੀਪ ਸਿੰਘ, ਜੇ.ਈ ਗਗਨਦੀਪ ਸਿੰਘ, ਜੇ.ਈ-1 ਬਲਵੀਰ ਸਿੰਘ, ਮਨਦੀਪ ਸਿੰਘ ਪ੍ਰਧਾਨ, ਹਰਕੀਰਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਖ਼ਜ਼ਾਨਚੀ, ਧਰਮਵੀਰ ਫੋਰਮੈਨ, ਬੰਟੀ ਸਰਪੰਚ ਮਾਜਰਾ, ਘੋਲਾ ਸਿੰਘ ਮਾਜਰਾ ਆਦਿ ਵੀ ਹਾਜ਼ਰ ਸਨ |