31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੰਜਾਬ ਨੰਬਰਦਾਰ ਯੂਨੀਅਨ ਸਰਕਲ ਚੁੰਨ੍ਹੀ ਕਲਾਂ ਦੀ ਹੋਈ ਮੀਟਿੰਗ

Ad Position 21
No active advertisement
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਨੰਬਰਦਾਰ ਆਗੂ | ਤਸਵੀਰ: ਕਰਨ <br/> 03-02-2026
ਫ਼ਤਹਿਗੜ੍ਹ ਸਾਹਿਬ, 2 ਫ਼ਰਵਰੀ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਸਰਕਲ ਚੁੰਨ੍ਹੀ ਕਲਾ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਬਲਜੀਤ ਸਿੰਘ ਨੰਬਰਦਾਰ ਚੁੰਨ੍ਹੀ ਕਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹਰਬੰਸ ਸਿੰਘ ਈਸਰਹੇਲ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਹਾਜ਼ਰ ਹੋਏ | ਇਸ ਮੋਕੇ ਯੂਨੀਅਨ ਵਲੋਂ ਜਿਥੇ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆ ਗਈਆਂ ਉਥੇ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਨੰਬਰਦਾਰ ਦੀ ਮੌਤ ਉਪੰਰਤ ਤਰਸ ਦੇ ਅਧਾਰ 'ਤੇ ਨਵੀਂ ਪੋਸਟ ਲਈ ਕੇਵਲ ਮਿ੍ਤਕ ਨੰਬਰਦਾਰ ਦੇ ਪਰਿਵਾਰ 'ਚੋਂ ਵਿਚਾਰਿਆ ਜਾਵੇ ਤਾਂ ਜੋ ਪਿੰਡਾਂ ਵਿਚ ਪਾਰਟੀਬਾਜ਼ੀ ਲੜਾਈ ਝਗੜਾ ਨਾ ਹੋਵੇ | ਇਸ ਤੋਂ ਇਲਾਵਾ ਨੰਬਰਦਾਰ ਦਾ ਟੋਲ ਪਲਾਜ਼ਾ ਅਤੇ ਬੱਸ ਕਿਰਾਇਆ ਵੀ ਮੁਫ਼ਤ ਕੀਤਾ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਦੀਆਂ ਸੜਕਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਜਿਸ ਕਰਕੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ | ਇਸ ਮੋਕੇ ਹੋਰਨਾ ਤੋਂ ਇਲਾਵਾ ਹਰਬੰਸ ਸਿੰਘ ਈਸਰਹੇਲ ਜਨਰਲ ਸਕੱਤਰ ਪੰਜਾਬ, ਬਲਜੀਤ ਸਿੰਘ ਬਲਾਕ ਪ੍ਰਧਾਨ, ਮੋਹਨ ਸਿੰਘ ਸਕੱਤਰ, ਨਛੱਤਰ ਸਿੰਘ, ਸੁਖਬੀਰ ਸਿੰਘ, ਭਗਤਾ, ਹਰਭਜਨ ਸਿੰਘ, ਸ਼ਮਸ਼ੇਰ ਸਿੰਘ ਸੈਪਲਾਂ, ਜਸਪਾਲ ਸਿੰਘ ਡੰਘੇੜੀਆ, ਭਾਗ ਸਿੰਘ ਸੋਲਪੁਰ, ਸੁਖਦੇਵ ਸਿੰਘ ਸੁਲੇਮਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਲਕਾ ਵਿਧਾਇਕ ਲਖਵੀਰ ਰਾਏ ਲਵਾਈ ਹਾਜ਼ਰ... ਅਗਲੀ ਖ਼ਬਰ ਕੇਂਦਰੀ ਬਜਟ ਵਿੱਤ ਮੰਤਰੀ ਦੀ ਆਰਥਿਕ ਦੂਰਦਰਸ਼ਤਾ ਦਾ ਨਤੀਜਾ ਹੈ-ਪਦਮ
Ad Position 24