12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਾਤੜਾਂ ਦੇ ਵਪਾਰੀ ਦਾ 2 ਪ੍ਰਵਾਸੀ 20 ਤੋਲੇ ਸੋਨਾ, ਲੱਖਾਂ ਰੁਪਏ ਨਕਦ ਤੇ ਹੋਰ ਸਾਮਾਨ ਲੈ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 04-02-2026
ਪਾਤੜਾਂ, 3 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਘਰਾਂ ਜਾਂ ਵਪਾਰਕ ਅਦਾਰਿਆਂ 'ਚ ਕੰਮ ਲਈ ਰੱਖੇ ਜਾਣ ਵਾਸਤੇ ਪ੍ਰਵਾਸੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਕਰਵਾਏ ਜਾਣ ਦੀ ਪੁਲਿਸ ਵਲੋਂ ਲੋਕਾਂ ਨੂੰ ਹਮੇਸ਼ਾ ਅਪੀਲ ਕੀਤੀ ਜਾਂਦੀ ਹੈ ਪਰ ਇਸ 'ਤੇ ਧਿਆਨ ਨਾ ਕਰਦੇ ਹੋਏ ਲੋਕ ਬਿਨਾਂ ਵੈਰੀਫੇਕਸ਼ਨ ਦੇ ਹੀ ਯੂਪੀ ਜਾਂ ਬਿਹਾਰ ਜਾਂ ਨੇਪਾਲ ਤੋ ਆਏ ਪ੍ਰਵਾਸੀ ਨੂੰ ਆਪਣੇ ਕੋਲ ਕੰਮ 'ਤੇ ਰੱਖ ਕੇ ਕੰਮ ਕਰਵਾ ਰਹੇ ਹਨ | ਇਸ ਤਰ੍ਹਾਂ ਦੇ ਹੀ ਪਾਤੜਾਂ ਦੇ ਇਕ ਵਪਾਰੀ ਵਲੋਂ ਬਿਨਾਂ ਕਿਸੇ ਵੈਰੀਫੇਕਸ਼ਨ ਦੇ ਰੱਖੇ ਵਿਅਕਤੀ ਉਸ ਨੂੰ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਉਸ ਦੇ ਘਰ 'ਚੋਂ ਇਹ 2 ਵਿਅਕਤੀ ਸੋਨਾ ਅਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਸੂਚਨਾ ਦਿੱਤੇ ਜਾਣ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ | ਨਿਸ਼ਾਂਤ ਬਾਂਸਲ ਪੁੱਤਰ ਮੇਘ ਰਾਜ ਬਾਂਸਲ ਵਾਸੀ ਪੁੱਡਾ ਕਾਲੋਨੀ ਪਾਤੜਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਦੱਸਿਆ ਹੈ ਕਿ ਉਹ 1 ਫਰਵਰੀ ਨੂੰ ਸਮੇਤ ਪਰਿਵਾਰ ਵਿਆਹ ਗਿਆ ਹੋਇਆ ਸੀ ਅਤੇ ਜਦੋਂ ਰਾਤ 11 ਵਜੇ ਘਰ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਸਾਮਾਨ ਚੈੱਕ ਕਰਨ 'ਤੇ ਘਰ ਪਿਆ 20 ਤੋਲੇ ਸੋਨਾ ਅਤੇ 6/7 ਲੱਖ ਰੁਪਏ ਗ਼ਾਇਬ ਸਨ ਚਾਂਦੀ ਦੇ ਗਹਿਣੇ ਅਤੇ 2 ਕੀਮਤੀ ਘੜੀਆਂ ਵੀ ਗ਼ਾਇਬ ਸਨ ਅਤੇ ਇਹ ਸਾਰਾ ਸਾਮਾਨ ਉਨ੍ਹਾਂ ਕੋਲ ਕੰਮ ਕਰਦੇ ਪ੍ਰਵਾਸੀ ਨੌਕਰ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਪੁਲਿਸ ਨੇ ਉਪਰੋਕਤ ਬਿਆਨਾਂ ਦੇ ਅਧਾਰ 'ਤੇ ਮਨੋਜ ਅਤੇ ਦੀਪਕ ਜਿਨ੍ਹਾਂ ਦੇ ਪਿਤਾ ਦਾ ਨਾਮ ਅਤੇ ਅਤੇ ਨਾ ਹੀ ਇਨ੍ਹਾਂ ਦੇ ਪਿਛੋਕੜ ਦਾ ਰਹਾਇਸ਼ੀ ਪਤੇ ਦੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਪੜਤਾਲ ਤੋਂ ਬਿਨਾਂ ਕੰਮ 'ਤੇ ਰੱਖੇ ਹੋਏ ਵਿਅਕਤੀ ਜਿੱਥੇ ਮਾਲਕ ਦਾ ਨੁਕਸਾਨ ਕਰਦੇ ਹਨ ਉੱਥੇ ਹੀ ਇਲਾਕੇ ਦੇ ਲੋਕਾਂ ਲਈ ਵੀ ਘਾਤਕ ਹੁੰਦੇ ਹਨ ਅਤੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਏ ਅਜਿਹੇ ਵਿਅਕਤੀ ਪੁਲਿਸ ਦੇ ਹੱਥ ਵੀ ਨਹੀਂ ਆਉਂਦੇ | ਇਸ ਲਈ ਕਿਸੇ ਵੀ ਪ੍ਰਵਾਸੀ ਨੂੰ ਉਸ ਦੇ ਘਰ ਜਾ ਪਰਿਵਾਰ ਬਾਰੇ ਪੜਤਾਲ ਕੀਤੇ ਬਿਨਾਂ ਨੌਕਰੀ 'ਤੇ ਨਹੀ ਰੱਖਣਾ ਚਾਹੀਦਾ |
Ad Position 22
No active advertisement
ਪਿਛਲੀ ਖ਼ਬਰ ਦੋ ਭਿਆਨਕ ਸੜਕ ਹਾਦਸਿਆਂ 'ਚ ਦੋ ਦੀ ਮੌਤ-ਦੋ ਗੰਭੀਰ ਜ਼ਖ਼ਮੀ ਅਗਲੀ ਖ਼ਬਰ 289 ਨਵੇਂ ਨਿਯੁਕਤ ਵੈਟਰਨਰੀ ਅਫ਼ਸਰਾਂ ਨੂੰ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵਿਖੇ ਜੁਆਇਨ ਕਰਵਾਇਆ
Ad Position 24