ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਵਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਕੋਈ ਐਲਾਨ ਨਾ ਕੀਤੇ ਜਾਣ ਦੀ ਕੀਤੀ ਨਿਖੇਧੀ
ਅਜੀਤ ਡੈਸਕ
04-02-2026
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਅਤੇ 85 ਫ਼ੀਸਦੀ ਸ਼ਰਤ ਪੂਰੀ ਨਾ ਹੋਣ ਕਰਕੇ ਕਿਸਾਨਾਂ ਦੀ ਕਟੌਤੀ ਨਾ ਕੀਤੀ ਜਾਵੇ | ਮੀਟਿੰਗ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਸਿੱਧੂਪੁਰ ਤੋਂ ਇਲਾਵਾ ਜਥੇਬੰਦੀ ਦੇ ਸਥਾਪਨਾ ਕਰਵਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਅਮਰ ਸਿੰਘ ਰੁੜਕੀ ਉਚੇਚੇ ਤੌਰ 'ਤੇ ਸ਼ਾਮਿਲ ਸਨ | ਇਸ ਮੀਟਿੰਗ ਵਿਚ ਪ੍ਰਕਾਸ਼ ਸਿੰਘ ਬੱਬਲ ਪ੍ਰਧਾਨ ਖੇੜਾ, ਅਵਤਾਰ ਸਿੰਘ ਡੰਘੇੜੀਆਂ, ਨਾਹਰ ਸਿੰਘ ਖੋਜੇਮਾਜਰਾ, ਕਰਨੈਲ ਸਿੰਘ ਜਟਾਣਾ, ਪ੍ਰੇਮ ਸਿੰਘ ਛੰਨਾ, ਅਮਰਜੀਤ ਸਿੰਘ ਮੈੜਾਂ, ਬੱਬੀ ਪ੍ਰਧਾਨ, ਇਕਬਾਲ ਸਿੰਘ ਗੋਪਾਲੋਂ, ਚਤਰ ਸਿੰਘ ਵੀ ਸ਼ਾਮਿਲ ਸਨ |