12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਕਦੀ ਅਤੇ ਮੋਬਾਈਲ ਫ਼ੋਨ ਖੋਹ ਮਾਮਲੇ 'ਚ 3 ਨੌਜਵਾਨ ਪੁਲਿਸ ਅੜਿੱਕੇ

Ad Position 21
No active advertisement
ਅਜੀਤ ਡੈਸਕ 04-02-2026
ਸੰਘੋਲ/ਖਮਾਣੋਂ, 3 ਫਰਵਰੀ (ਪਰਮਵੀਰ ਸਿੰਘ/ਮਨਮੋਹਣ ਸਿੰਘ ਕਲੇਰ)-ਨਕਦੀ ਅਤੇ ਮੋਬਾਈਲ ਫ਼ੋਨ ਖੋਹ ਮਾਮਲੇ 'ਚ ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ 3 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਪ ਪੁਲਿਸ ਕਪਤਾਨ ਖਮਾਣੋਂ ਗੁਰਮੀਤ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਕੋਟਲਾ ਅਜਮੇਰ ਥਾਣਾ ਖੇੜੀ ਨੌਧ ਸਿੰਘ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਅਣਪਛਾਤੇ ਆਲਟੋ ਕਾਰ ਸਵਾਰ ਵਿਅਕਤੀ ਉਸ ਕੋਲੋਂ ਹਥਿਆਰ ਵਿਖਾ ਕੇ 850 ਰੁਪਏ ਨਗਦੀ ਅਤੇ ਮੋਬਾਈਲ ਫ਼ੋਨ ਖੋਹ ਕੇ ਲੈ ਗਏ ਹਨ | ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਪੁਲਿਸ ਨੇ ਪਰਚਾ ਦਰਜ ਕਰ ਕੇ ਮੁੱਖ ਥਾਣਾ ਅਫ਼ਸਰ ਮੇਜਰ ਸਿੰਘ ਦੀ ਅਗਵਾਈ ਹੇਠ ਪੜਤਾਲ ਉਪਰੰਤ ਵਰਿੰਦਰਜੀਤ ਸਿੰਘ ਉਰਫ਼ ਕੋਬਰਾ ਵਾਸੀ ਕੋਟਲਾ ਬਡਲਾ, ਗੁਰਪ੍ਰੀਤ ਸਿੰਘ ਉਰਫ਼ ਗੋਗਾ ਵਾਸੀ ਪਿੰਡ ਭੜੀ ਅਤੇ ਬਲਜੋਤ ਸਿੰਘ ਉਰਫ਼ ਜੋਤ ਵਾਸੀ ਪਿੰਡ ਕੋਟਲਾ ਬਡਲਾ ਨੂੰ ਨਾਮਜ਼ਦ ਕਰ ਕੇ ਗਿ੍ਫ਼ਤਾਰ ਕਰ ਲਿਆ ਹੈ | ਕਾਬੂ ਕੀਤੇ ਨੌਜਵਾਨਾਂ ਕੋਲੋਂ ਪੁਲਿਸ ਨੇ 850 ਰੁਪਏ, ਮੋਬਾਈਲ ਵੀਵੋ, ਆਈਟੈਲ ਕੰਪਨੀ ਦਾ ਮੋਬਾਈਲ, ਹਥਿਆਰ ਦਾਤ ਅਤੇ ਕਿ੍ਪਾਨ ਤੋਂ ਇਲਾਵਾ ਵਾਰਦਾਤ ਮੌਕੇ ਵਰਤੀ ਗਈ ਆਲਟੋ ਕਾਰ ਬਰਾਮਦ ਕਰ ਲਈ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਵਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਕੋਈ ਐਲਾਨ ਨਾ ਕੀਤੇ ਜਾਣ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਵਿਧਾਇਕ ਰਾਏ ਨੇ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਹੋ ਰਹੀ ਰਜਿਸਟ੍ਰੇਸ਼ਨ ਦਾ ਲਿਆ ਜਾਇਜ਼ਾ
Ad Position 24