12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸ੍ਰੀ ਹਿੰਦੂ ਤਖ਼ਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹੋਈ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 04-02-2026
ਬਸੀ ਪਠਾਣਾਂ, 3 ਫਰਵਰੀ (ਐਚ.ਐਸ.ਗੌਤਮ)-ਸ੍ਰੀ ਹਿੰਦੂ ਤਖ਼ਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਪਾਠਕ ਦੀ ਅਗਵਾਈ ਹੇਠ ਪ੍ਰਾਚੀਨ ਸ੍ਰੀ ਰਾਮ ਮੰਦਰ ਬਸੀ ਪਠਾਣਾਂ ਵਿਖੇ ਹੋਈ | ਮੀਟਿੰਗ 'ਚ ਰਾਸ਼ਟਰੀ ਪ੍ਰਚਾਰਕ ਰਵਿੰਦਰ ਸ਼ਰਮਾ, ਸਹਿ ਪ੍ਰਚਾਰਕ ਸੁਰਿੰਦਰ ਰਾਣਾ, ਪੰਜਾਬ ਪ੍ਰਚਾਰਕ ਓਮ ਪ੍ਰਕਾਸ਼ ਗੌਤਮ, ਮਹਿਲਾ ਪੰਜਾਬ ਪ੍ਰਚਾਰਕ ਅਵੀਨਾਸ਼ ਕੌਰ ਅਤੇ ਸੀਨੀਅਰ ਆਗੂ ਰਮਨ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਉਕਤ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਅੱਜ ਸਮਾਜ ਨੂੰ ਸਨਾਤਨ ਧਰਮ ਦੀ ਰੱਖਿਆ ਕਰਨ ਅਤੇ ਵਿਚਾਰਾਂ ਨੂੰ ਘਰ ਘਰ ਪਹੰੁਚਾਉਣ ਦੀ ਲੋੜ ਹੈ | ਅੱਜ ਕੱਲ੍ਹ ਇਸਾਈ ਮਸ਼ੀਨਰੀ ਦੇ ਲੋਕ ਹਿੰਦੂ ਅਤੇ ਸਿੱਖ ਭਾਈ ਚਾਰੇ ਦੇ ਗ਼ਰੀਬ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾ ਰਹੇ ਹਨ | ਸ੍ਰੀ ਹਿੰਦੂ ਤਖ਼ਤ ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਨੂੰ ਆਪਣੇ ਧਰਮ ਵਿਚ ਵਾਪਸ ਲਿਆਉਣ ਲਈ ਪ੍ਰਯਤਨਸ਼ੀਲ ਹੈ | ਉਨ੍ਹਾਂ ਮੰਗ ਕੀਤੀ ਕਿ ਜੋ ਲੋਕ ਗ਼ਰੀਬ ਪਰਿਵਾਰਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀ.ਆਰ ਨੂੰ ਸ੍ਰੀ ਹਿੰਦੂ ਤਖ਼ਤ ਪੰਜਾਬ ਦਾ ਜਨਰਲ ਸਕੱਤਰ ਅਤੇ ਸੰਜੀਵ ਸ਼ਰਮਾ ਨੂੰ ਪੰਜਾਬ ਦਾ ਸਹਿ ਪ੍ਰਚਾਰਕ ਨਿਯੁਕਤ ਕੀਤਾ ਗਿਆ | ਇਸ ਮੌਕੇ 'ਤੇ ਅਨੀਤਾ ਗੌਤਮ, ਖੁਸ਼ੀ ਸ਼ਰਮਾ, ਗੁਰਪ੍ਰੀਤ ਕੌਰ, ਪ੍ਰੀਤ ਕੌਰ, ਨਰੇਸ਼ ਗੌਤਮ, ਸੁਰਿੰਦਰ ਸਿੰਘ, ਹਰਮੇਸ਼ ਸ਼ਰਮਾ, ਅਸ਼ੀਸ਼ ਭਾਟੀਆ, ਗੌਰਵ ਗਿਰੀ, ਗਗਨਦੀਪ ਸਿੰਘ, ਕਰਨ, ਓਮ ਕੁਮਾਰ, ਚੰਦਨ ਚਾਵਲਾ, ਐਡਵੋਕੇਟ ਅੰਕੁਸ਼ ਖੱਤਰੀ, ਰਾਜੇਸ਼ ਗੋਤਮ, ਮੋਹਿਤ ਗੌਤਮ, ਸ਼ਿਆਮ ਪਾਠਕ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਸਾਬਕਾ ਕੌਂਸਲ ਪ੍ਰਧਾਨ ਸੁਖਵਿੰਦਰ ਭਾਂਬਰੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ 'ਆਪ' 'ਚ ਹੋਏ ਸ਼ਾਮਿਲ
Ad Position 24