12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਹੋਈ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 04-02-2026
ਫ਼ਤਹਿਗੜ੍ਹ ਸਾਹਿਬ, 3 ਫਰਵਰੀ (ਮਨਪ੍ਰੀਤ ਸਿੰਘ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਸਰਕਲ ਖੰਨਾ ਦੀ ਇਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਇੰਜੀ. ਜਸਬੀਰ ਸਿੰਘ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਕਲ ਸਕੱਤਰ ਇੰਜੀ. ਪਰਵਿੰਦਰ ਸਿੰਘ ਦੁਆਰਾ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੌਰਾਨ ਐਕਸ਼ਨ ਕਮੇਟੀ ਵਲੋਂ 4 ਫਰਵਰੀ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਇੰਜੀ. ਦਵਿੰਦਰ ਸਿੰਘ, ਸੀਨੀਅਰ ਸੂਬਾ ਵਾਈਸ ਪ੍ਰਧਾਨ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਇੰਜੀ. ਗੁਰਦਰਸ਼ਨ ਸਿੰਘ, ਜਸਪਾਲ ਸਿੰਘ (ਐੱਸ.ਡੀ.ਓ.), ਪਰਮਿੰਦਰ ਸਿੰਘ (ਏ.ਏ.ਈ.), ਦਵਿੰਦਰਜੀਤ ਸਿੰਘ (ਏ.ਏ.ਈ), ਅਵਤਾਰ ਸਿੰਘ, ਨਮਨ, ਵਿਸ਼ਾਲ, ਸੁਖਵਿੰਦਰ ਸਿੰਘ ਭੌਰਲਾ ਨੇ ਰਾਜ ਸਰਕਾਰ ਵਲੋਂ ਬਿਜਲੀ ਵਿਭਾਗ ਦੀ ਕੀਮਤੀ ਸੰਪਤੀ ਵੇਚਣ, ਬਿਜਲੀ ਕਰਮਚਾਰੀਆਂ ਤੇ ਉਪਭੋਗਤਾਵਾਂ ਦੇ ਹਿੱਤਾਂ ਦੇ ਵਿਰੁੱਧ ਬਿਜਲੀ ਸੋਧ ਬਿੱਲ 2026 ਲਿਆਉਣ ਅਤੇ ਸਰਕਾਰੀ ਖੇਤਰ ਵਿਚ ਮੈਗਾਵਾਟ ਥਰਮਲ ਪਲਾਂਟਾਂ ਦੀ ਤੁਰੰਤ ਕਮਿਸ਼ਨਿੰਗ ਨਾ ਕਰਨ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਕਈ ਪਸ਼ੂਆਂ ਦੀ ਮੌਤ ਤੋਂ ਬਾਅਦ ਵੀ ਸਰਕਾਰ ਦੁਆਰਾ ਮੁਆਵਜ਼ਾ ਨਾ ਦੇਣਾ ਅਫ਼ਸੋਸਨਾਕ-ਡਾ. ਲਾਲ, ਜੈਨ, ਰਾਜੂ ਅਗਲੀ ਖ਼ਬਰ ਸ੍ਰੀ ਹਿੰਦੂ ਤਖ਼ਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹੋਈ ਵਿਸ਼ੇਸ਼ ਮੀਟਿੰਗ
Ad Position 24