ਖਮਾਣੋਂ, 3 ਫਰਵਰੀ (ਮਨਮੋਹਣ ਸਿੰਘ ਕਲੇਰ)-ਪਿੰਡ ਲਖਣਪੁਰ ਦੇ ਕਿਸਾਨ ਨਾਜਰ ਸਿੰਘ ਗਰਚਾ ਦੇ ਘਰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਆਪਣੇ ਸਾਥੀਆਂ ਸਮੇਤ ਉਨ੍ਹਾਂ ਦਾ ਦੁੱਖ ਦਰਦ ਵੰਡਾਉਣ ਲਈ ਪਹੁੰਚੇ | ਜਿਸ ਦੀਆਂ ਪਿਛਲੇ ਦਿਨੀਂ 2 ਮੱਝਾਂ, 2 ਗਾਵਾਂ ਬਿਜਲੀ ਦਾ ਕਰੰਟ ਲੱਗਣ ਨਾਲ, ਉਨ੍ਹਾਂ ਮੌਤ ਹੋ ਗਈ ਸੀ | ਡਾ. ਲਾਲ ਨੇ ਨਾਜਰ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਚਾਨਕ ਕਰੰਟ ਲੱਗਣ ਨਾਲ ਪਸ਼ੂਆਂ ਦੀਆਂ ਹੋਈਆਂ ਮੌਤਾਂ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਕੋਈ ਜੂੰ ਤੱਕ ਨਹੀਂ ਸਰਕੀ | ਸਰਕਾਰ ਵਲੋਂ ਕੋਈ ਵੱਡਾ ਜਾਂ ਛੋਟਾ ਅਫ਼ਸਰ ਇਸ ਘਟਨਾ ਦਾ ਜਾਇਜ਼ਾ ਲੈਣ ਤੱਕ ਵੀ ਨਹੀਂ ਪਹੁੰਚਿਆ, ਨਾ ਹੀ ਪੁਲਿਸ ਵਲੋਂ ਕੋਈ ਕਾਰਵਾਈ ਹੋਈ | ਡਾ. ਲਾਲ ਨੇ ਦੱਸਿਆ ਕਿ ਨਾਜਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਦੁਖੀ ਹੈ, ਕਿਉਂਕਿ ਦੁੱਧ ਦੇਣ ਵਾਲੇ ਚਾਰ ਪਸ਼ੂ ਜੋ ਉਨ੍ਹਾਂ ਬਚਪਨ ਤੋਂ ਪਾਲੇ ਸਨ | ਇਸ ਮੌਕੇ ਡਾ. ਲਾਲ ਨਾਲ ਆਏ ਖਮਾਣੋਂ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਵਿਵੇਕ ਜੈਨ, ਬਸੀ ਪਠਾਣਾਂ ਹਲਕਾ ਦੇ ਬੁੱਧੀਜੀਵੀ ਵਿੰਗ ਦੇ ਕਨਵੀਨਰ ਦੀਪਕ ਰਾਜੂ, ਗੁਰਪ੍ਰੀਤ ਸਿੰਘ ਗੁਰੀ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਅੰਮਿ੍ਤਪਾਲ ਸਿੰਘ ਮਨੈਲਾ, ਟ੍ਰਾਂਸਪੋਰਟਰ ਅਰਵਿੰਦਰ ਸਿੰਘ ਖਮਾਣੋਂ, ਬਲਜਿੰਦਰ ਸਿੰਘ ਲਖਨਪੁਰ, ਮਨੋਹਰ ਸਿੰਘ ਲਖਨਪੁਰ, ਰਣਧੀਰ ਸਿੰਘ ਧੀਰਾ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ |