ਖਮਾਣੋਂ, 3 ਫਰਵਰੀ (ਜੋਗਿੰਦਰ ਪਾਲ)-ਭਾਰਤੀ ਕਿਸਾਨ ਮੋਰਚਾ (ਫ਼ਤਿਹ) ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਬੌਂਦਲੀ ਨੇ ਕੇਂਦਰ ਸਰਕਾਰ ਵਲੋਂ ਪੇਸ਼ ਬਜਟ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਹ ਬਜਟ ਕਿਸਾਨਾਂ ਨਾਲ ਵੱਡਾ ਧੋਖਾ ਹੈ | ਉਨ੍ਹਾਂ ਕਿਹਾ ਕਿ ਪਿਛਲੀ ਦਿਨੀਂ ਓ.ਈ.ਸੀ.ਡੀ. ਦੀ ਇੰਡੀਅਨ ਐਗਰੀਕਲਚਰ 'ਤੇ ਇਕ ਰਿਪੋਰਟ ਆਈ ਹੈ, ਜਿਸ ਅਨੁਸਾਰ ਦੇਸ਼ ਦੇ ਕਿਸਾਨਾਂ ਦਾ 111 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ | ਓ.ਈ.ਸੀ.ਡੀ. ਦੁਨੀਆ ਦਾ ਸਭ ਤੋਂ ਅਮੀਰ ਟ੍ਰੇਡਿੰਗ ਬਲਾਕ ਹੈ ਅਤੇ ਇਕ ਹੋਰ ਰਿਪੋਰਟ ਆਈ ਹੈ, ਜੋ ਕਿ ਓ.ਈ.ਸੀ.ਡੀ. ਅਤੇ ਐਫ.ਏ.ਓ. ਦੀ ਰਿਪੋਰਟ ਹੈ, ਜੋ ਦੱਸਦੀ ਹੈ ਕਿ ਭਾਰਤ 2014 ਤੱਕ ਬਾਹਰਲੇ ਮੁਲਕਾਂ ਤੋਂ ਕਣਕ ਇੰਪੋਰਟ ਕਰੇਗਾ ਅਤੇ ਇਸ ਰਿਪੋਰਟ ਦਾ ਆਉਣਾ ਭਾਰਤ ਦੀ ਖੇਤੀ ਨੀਤੀ ਦੀਆਂ ਧੱਜੀਆਂ ਉਡਾਉਂਦਾ ਹੈ | ਉਨ੍ਹਾਂ ਕਿਹਾ ਕਿ ਪਸ਼ੂ ਪਾਲਨ ਅਤੇ ਮੱਛੀ ਪਾਲਨ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਲੋੜ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਖੇਤੀ ਸੈਕਟਰ ਨੂੰ ਬਜਟ 'ਚੋਂ ਬਾਹਰ ਰੱਖਿਆ ਜਾਵੇ ਜੋ ਕਿ 46 ਪ੍ਰਤੀਸ਼ਤ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਐਮ.ਐਸ ਪੀ. ਹੀ ਬਚਾ ਸਕਦੀ ਹੈ |