29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ ਅਧਿਆਪਨ ਸੰਘ ਦੀ ਅਗਵਾਈ 'ਚ ਕਰਮਚਾਰੀਆਂ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 07-02-2026
ਪਟਿਆਲਾ, 6 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀ ਸੰਘ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਲਗਾਇਆ ਧਰਨਾ ਅੱਜ ਚੌਥੇ ਦਿਨ ਵੀ ਉਪ ਕੁਲਪਤੀ ਦਫਤਰ ਦੇ ਸਾਹਮਣੇ ਜਾਰੀ ਰਿਹਾ | ਧਰਨੇ ਬਾਰੇ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰਧਾਨ ਗੁਰਜੀਤ ਗੋਪਾਲਪੁਰੀ ਨੇ ਜਾਣਕਾਰੀ ਦਿੱਤੀ ਕਿ ਐਸੋਸੀਏਸ਼ਨ ਵਲੋਂ ਮੁਲਾਜਮਾਂ ਦੀ ਤਨਖਾਹ ਦੀ ਤਾਰੀਖ ਫਿਕਸ ਕਰਨ, 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਮੁਲਾਜਮਾਂ ਦੀਆਂ ਸੇਵਾਵਾਂ ਨਿਯਮਤ ਕਰਨ, ਡੇਅਲੀ ਅਤੇ ਫਿਕਸ ਮੁਲਾਜਮਾਂ ਨੂੰ ਵਰਕਚਾਰਜ ਅਤੇ ਐਡਹਾਕ ਕਰਨ, ਜੂਨੀਅਰ ਸਹਾਇਕਾਂ ਦੀ ਫਾਈਲ ਡੀਸੀਐਲਏ ਕੋਲ ਰੁਕੀ ਪਈ ਹੋਣ ਕਾਰਨ ਸੀ ਕਲਾਸ ਦਾ ਟਾਈਪ ਟੈਸਟ ਕਰਵਾਉਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਅਤੇ ਖਾਲੀ ਪਈਆਂ ਨਾਨ ਟੀਚਿੰਗ ਅਸਾਮੀਆਂ ਤੇ ਤਰੱਕੀਆਂ ਕਰਵਾਉਣ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦਸਿਆ ਕਿ ਯੂਨੀਵਰਸਿਟੀ ਵਲੋਂ ਸਿੰਡੀਕੇਟ ਰੂਮ ਵਿਚ ਕਰਵਾਏ ਸਮਾਗਮ ਦੌਰਾਨ ਸ਼ਿਰਕਤ ਕਰਨ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਵੀ ਉਨਾਂ ਦੀ ਗੱਲ ਕਰਵਾਈ ਗਈ ਅਤੇ ਉਨ੍ਹਾਂ ਨੇ 10 ਤਾਰੀਖ ਤੋਂ ਪਹਿਲਾਂ ਤਨਖਾਹ ਜਾਰੀ ਕਰਨ ਤੋਂ ਅਸਮਰੱਥਾ ਪ੍ਰਗਟਾਈ | ਉਨਾਂ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜਮਾਂ ਦੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਤਾਂ ਸੋਮਵਾਰ ਤੋਂ ਯੂਨੀਵਰਸਿਟੀ ਦੇ ਵਿਭਾਗ ਪੂਰਨ ਰੂਪ ਵਿਚ ਬੰਦ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਯੂਨੀਵਰਸਿਟੀ ਪ੍ਰਸਾਸ਼ਨ ਦੀ ਹੋਵੇਗੀ | ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਤੋਂ ਗੁਰਦਾਸ ਸਿੰਘ, ਗੁਰਿੰਦਰਪਾਲ ਬੱਬੀ, ਧਰਮਿੰਦਰ ਪੱਨੂੰ, ਰਾਜਿੰਦਰ ਰਾਜੂ, ਹਰਨੇਕ ਸਿੰਘ ਗੋਲਡੀ, ਪ੍ਰਦੀਪ ਮਹਿਤਾ, ਪੁਸ਼ਪਿੰਦਰ ਸਿੰਘ ਬਰਾੜ, ਕਿ੍ਸ਼ਨ ਕੁਮਾਰ, ਅਜੇ ਅਰੋੜਾ, ਕੁਲਦੀਪ ਸਿੰਘ, ਰਾਜੇਸ ਗੱਗੂ, ਪਰਮਜੀਤ ਪੰਮੀ, ਜਗਬੀਰ ਸਿੰਘ ਜੋਸ਼ਨ, ਮਨਦੀਪ ਸਿੰਘ, ਬਿਕਰਮ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਚੇਅਰਮੈਨ ਹਰਪਾਲ ਜੁਨੇਜਾ ਨੂੰ ਮਿਲਿਆ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੀ ਅਲੂਮਨੀ ਮੀਟ ਵਿਚ ਸਾਬਕਾ ਵਿਦਿਆਰਥੀ ਜ਼ਰੂਰ ਸ਼ਾਮਿਲ ਹੋਣ-ਡਾ. ਕਸ਼ਮੀਰ ਸਿੰਘ
Ad Position 24