ਮੰਡੀ ਗੋਬਿੰਦਗੜ੍ਹ, 20 ਫਰਵਰੀ (ਇਕਬਾਲਦੀਪ ਸੰਧੂ)-ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਨੇ ਵਾਰਡ ਨੰਬਰ 23 ਨਿਵਾਸੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਕੌਂਸਲਰ ਪਰਮਜੀਤ ਵਾਲੀਆ, ਵਾਰਡ ਇੰਚਾਰਜ ਹਰਪ੍ਰੀਤ ਕੌਰ ਘੁੰਮਣ, ਨੰਬਰਦਾਰ ਬਲਕਾਰ ਸਿੰਘ, ਰਣਧੀਰ ਸਿੰਘ ਹੈਪੀ ਕੌਂਸਲਰ, ਦਲਜੀਤ ਸਿੰਘ ਵਿਰਕ ਬਲਾਕ ਪ੍ਰਧਾਨ, ਕੁਲਵੰਤ ਸਿੰਘ ਲੁਹਾਰ ਮਾਜਰਾ, ਐੱਸ.ਸੀ. ਵਿੰਗ ਬਲਾਕ ਪ੍ਰਧਾਨ, ਦਵਿੰਦਰ ਸਿੰਘ ਰਵੀ, ਵਿਕਰਮ ਸਿੰਘ, ਜਗਜੀਤ ਸਿੰਘ ਜੱਗੀ, ਜੱਸੀ ਧੀਮਾਨ ਸਮੇਤ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਸ਼ਾਮਿਲ ਸਨ | ਇਸ ਮੌਕੇ ਜੀ.ਪੀ. ਨੇ ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੋਣਾਂ ਲਈ ਕਮਰ ਕੱਸਣ ਲਈ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਆਮ ਲੋਕਾਂ ਤੱਕ ਸਰਕਾਰ ਵਲੋਂ ਚਲਾਈਆਂ ਗਈਆਂ ਸਾਰੀਆਂ ਸਕੀਮਾਂ ਦਾ ਲਾਭ ਦਿਵਾਉਣ ਚਾਹੀਦਾ ਹੈ | ਜਿਸ ਨਾਲ ਉਹ ਪਾਰਟੀ ਨਾਲ ਜੁੜਨ | ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੰਮ ਹੀ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਬਣਾ ਰਹੇ ਹਨ ਤਾਂ ਵਿਰੋਧੀਆਂ ਕੋਲ ਤਾਂ ਪਹਿਲਾਂ ਏਕਾ ਹੀ ਨਹੀਂ, ਪਾਰਟੀ ਨੇ ਚੋਣਾਂ ਕੀ ਜਿੱਤਣੀਆਂ ਹਨ |