12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਡਾਇਟ ਫ਼ਤਹਿਗੜ੍ਹ ਸਾਹਿਬ ਵਲੋਂ ਪੀ.ਐਮ. ਸ੍ਰੀ ਸਕੂਲਾਂ ਦੀਆਂ ਵਿਸ਼ਾਵਾਰ ਅਕਾਦਮਿਕ ਯਾਤਰਾਵਾਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 21-02-2026
ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਪਿ੍ੰਸੀਪਲ ਡਾ. ਆਨੰਦ ਗੁਪਤਾ ਦੀ ਅਗਵਾਈ ਵਿਚ ਅਧਿਆਪਕਾਂ ਦੀ ਟ੍ਰੇਨਿੰਗ ਦੇ ਏਜੰਡੇ ਦੇ ਤਹਿਤ ਜ਼ਿਲ੍ਹੇ ਦੇ ਛੇ ਪੀ.ਐਮ. ਸ੍ਰੀ ਸਕੂਲਾਂ ਦੀਆਂ ਵਿਸ਼ਾਵਾਰ ਅਕਾਦਮਿਕ ਯਾਤਰਾਵਾਂ ਕਰਵਾਈਆਂ ਗਈਆਂ¢ ਟੂਰ ਇੰਚਾਰਜ ਡਾ. ਕੁਲਦੀਪ ਸਿੰਘ ਦੀ ਦੇਖ ਰੇਖ ਵਿਚ ਇਨ੍ਹਾਂ ਅਕਾਦਮਿਕ ਯਾਤਰਾਵਾਂ ਦੇ ਤਹਿਤ ਵਿਗਿਆਨ ਅਤੇ ਗਣਿਤ ਦੇ ਅਧਿਆਪਕਾਂ ਨੇ ਕੁਰੂਕਸ਼ੇਤਰ ਵਿਖੇ ਬਣੇ ਪਲੈਨੋਟੋਰੀਅਮ ਅਤੇ ਪੈਨੋਰਮਾ ਦੀ ਯਾਤਰਾ ਕੀਤੀ, ਜਿਸ ਦੌਰਾਨ ਅਧਿਆਪਕਾਂ ਨੇ ਟਾਈਮ ਜ਼ੋਨ ਅਤੇ ਸਪੇਸ ਦੀਆਂ ਬਰੀਕੀਆਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ¢ ਇਸ ਟੂਰ ਦੌਰਾਨ ਕੋਆਰਡੀਨੇਟਰ ਦੇ ਰੂਪ ਵਿਚ ਡਾਇਟ ਲੈਕਚਰਾਰ ਵੰਦਨਾ ਚੋਪੜਾ, ਜਸਪਾਲ ਕੌਰ, ਤਨਵੀਰ ਸਿੰਘ ਅਤੇ ਸੁਜ਼ਾਦ ਅਲੀ ਨੇ ਭੂਮਿਕਾ ਨਿਭਾਈ¢ ਦੂਜੇ ਪੜਾਅ ਵਿਚ ਐੱਸ.ਐੱਸ.ਟੀ ਮਾਸਟਰ, ਰਾਜਨੀਤੀ ਸ਼ਾਸਤਰ, ਅਰਥਸ਼ਾਸਤਰ ਅਤੇ ਇਤਿਹਾਸ ਆਦਿ ਵਿਸ਼ਿਆਂ ਦੇ ਲੈਕਚਰਾਰਾਂ ਨੇ ਦਾਸਤਾਨ-ਏ-ਸ਼ਹਾਦਤ ਅਤੇ ਵਿਰਾਸਤ-ਏ-ਖਾਲਸਾ ਦੀ ਯਾਤਰਾ ਕੀਤੀ¢ ਇਸ ਵਿਜ਼ਟ ਦਾ ਕੋਆਰਡੀਨੇਸ਼ਨ ਡਾਇਟ ਅਧਿਆਪਕ ਪਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਨੇ ਕੀਤਾ¢ ਤੀਜੇ ਪੜਾਅ ਤਹਿਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਮਾਸਟਰਾਂ ਅਤੇ ਲੈਕਚਰਾਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲਾਇਬਰੇਰੀ ਵਿਜ਼ਟ ਕੀਤੀ, ਜਿਸ ਵਿਚ ਉਨ੍ਹਾਂ ਨੇ ਪੀਰੀਓਡੀਕਲ ਸੈਕਸ਼ਨ, ਰੈਫਰੈਂਸ ਸੈਕਸ਼ਨ ਅਤੇ ਰੀਡਿੰਗ ਸੈਕਸ਼ਨ ਅਤੇ ਕੈਟਾਲਾਗ ਬਾਰੇ ਜਾਣਕਾਰੀ ਹਾਸਲ ਕੀਤੀ¢ ਇਸ ਤੋਂ ਬਾਅਦ ਰੋਜ਼ ਗਾਰਡਨ ਵੀ ਵੇਖਿਆ¢ ਡਾਇਟ ਲੈਕਚਰਾਰ ਪਰਮਿੰਦਰ ਕੌਰ, ਹਰਪ੍ਰੀਤ ਕੌਰ ਅਤੇ ਤਨਵੀਰ ਸਿੰਘ ਇਸ ਵਿਜ਼ਟ ਦੇ ਕੋਆਰਡੀਨੇਟਰ ਸਨ¢ ਪਿ੍ੰਸੀਪਲ ਡਾ. ਗੁਪਤਾ ਨੇ ਕਿਹਾ ਕਿ ਡਾਇਟ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਅਧਿਆਪਕਾਂ ਨੂੰ ਸਿੱਖਣ ਅਤੇ ਅੱਪਡੇਟ ਕਰਨ ਦੇ ਨਿਰੰਤਰ ਮੌਕੇ ਪ੍ਰਦਾਨ ਕਰੇ | ਇਹ ਅਕਾਦਮਿਕ ਟੂਰ ਵੀ ਇਸ ਦਿਸ਼ਾ ਵਿਚ ਚੁੱਕਿਆ ਇਕ ਕਦਮ ਹੈ¢ ਇਨ੍ਹਾਂ ਟ੍ਰੇਨਿੰਗਾਂ ਤੋਂ ਅਗਲੇ ਦਿਨ ਫੀਡਬੈਕ ਸੈਸ਼ਨ ਵਿਚ ਡਾ. ਕੁਲਦੀਪ ਸਿੰਘ ਨੇ ਅਧਿਆਪਕਾਂ ਨਾਲ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕੀਤੇ |
Ad Position 22
No active advertisement
ਪਿਛਲੀ ਖ਼ਬਰ ਲੋਹਾ ਉਦਯੋਗ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਮੁਖੀ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ 40 ਰੋਜ਼ਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਪ੍ਰਬੰਧਕ
Ad Position 24