11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਾਈਨ ਗਰੋਵ ਸਕੂਲ ਵਿਚ ਹੋਈ ਐਥਲੈਟਿਕਸ ਮੀਟ

Ad Position 21
No active advertisement
ਅਜੀਤ ਡੈਸਕ 21-02-2026
ਬਸੀ ਪਠਾਣਾਂ, 20 ਫਰਵਰੀ (ਪੱਤਰ ਪ੍ਰੇਰਕ)-ਪਾਈਨ ਗਰੋਵ ਸਕੂਲ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਅਥਲੈਟਿਕਸ ਮੀਟ ਵਿਚ ਵੱਖ-ਵੱਖ ਟਰੈਕ, ਫ਼ੀਲਡ ਇਵੈਂਟਸ ਅਤੇ ਫਨੀ ਦੌੜਾਂ ਕਰਵਾਈਆਂ ਗਈਆਂ | ਜਿਨ੍ਹਾਂ 'ਚ ਟਰੈਕ ਇਵੈਂਟਸ ਦੇ 100, 200, 400 ਅਤੇ 800-ਮੀਟਰ ਦੌੜਾਂ, ਫ਼ੀਲਡ ਈਵੈਂਟ ਵਿਚ ਉੱਚੀ ਛਾਲ, ਸ਼ਾਰਟ ਪੁੱਟ, ਜੈਵਲਿਨ ਥਰੋਅ ਗਤੀਵਿਧੀਆਂ ਹੋਈਆਂ | ਫਨੀ ਦੌੜਾਂ ਵਿਚ ਤਿੰਨ ਲੱਤਾਂ, ਲੈਮਨ, ਸਪੂਨ ਦੌੜ, ਬੈੱਕ ਅਤੇ ਸੈਕ ਦੌੜਾਂ ਕਰਵਾਈਆਂ ਗਈਆਂ | ਕਿੰਡਰ ਗਾਰਡਨ ਦੇ ਬੱਚਿਆਂ ਦੀਆਂ ਖੇਡਾਂ 'ਚ ਫਰੋਗ ਦੌੜ, ਰੈਬਿੱਟ, ਥ੍ਰੀ ਲੈੱਗ, ਲੈਮਨ ਸਪੂਨ, ਬੈੱਕ ਅਤੇ ਸੈਕ ਦੌੜ ਆਦਿ ਖੇਡਾਂ ਸ਼ਾਮਿਲ ਸਨ | ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਲੈਮਨ ਸਪੂਨ, ਥ੍ਰੀ ਲੈੱਗ ਅਤੇ 100-ਮੀਟਰ ਦੌੜ ਵੀ ਕਰਵਾਈ ਗਈ | ਸਕੂਲ ਵਿਚ ਡਰਾਈਵਰਾਂ ਅਤੇ ਚੌਕੀਦਾਰਾਂ ਲਈ 100-ਮੀਟਰ ਦੀ ਦੌੜ ਕਰਵਾਈ ਗਈ | ਇਸ ਮੌਕੇ ਪ੍ਰਧਾਨ ਵਿਜੇ ਕੌਸ਼ਲ ਅਤੇ ਚੇਅਰਪਰਸਨ ਵੀਨਾ ਕੌਸ਼ਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਸਕੂਲ ਪਿ੍ੰਸੀਪਲ ਨੀਤੂ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਜਿੱਤ ਦੀ ਵਧਾਈ ਦਿੱਤੀ | ਸਕੂਲ ਦੇ ਪ੍ਰਧਾਨ ਅਤੇ ਚੇਅਰਪਰਸਨ ਨੇ ਡੀ.ਪੀ. ਹਰਵਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਦੀ ਮਿਹਨਤ ਸਦਕਾ ਬੱਚੇ ਵੱਖ-ਵੱਖ ਖੇਡਾਂ 'ਚ ਇਨਾਮ ਜਿੱਤ ਸਕੇ |
Ad Position 22
No active advertisement
ਪਿਛਲੀ ਖ਼ਬਰ ਬਾਇਉਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਨੇ ਧਾਰਮਿਕ ਸਮਾਗਮ ਕਰਵਾਇਆ
Ad Position 24