ਅਮਲੋਹ, 23 ਫਰਵਰੀ (ਕੇਵਲ ਸਿੰਘ)-ਅਮਲੋਹ ਥਾਣੇ ਅਧੀਨ ਆਉਂਦੀ ਪੁਲਿਸ ਚੌਂਕੀ ਬੁੱਗਾ ਕਲਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਤਰਨਜੀਤ ਸਿੰਘ ਨੂੰ ਤਰੱਕੀ ਮਿਲਣ ਉਪਰੰਤ ਸਬ ਇੰਸਪੈਕਟਰ ਬਣਾਇਆ ਗਿਆ ਹੈ | ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਡੀ.ਐੱਸ.ਪੀ. ਗੁਰਦੀਪ ਸਿੰਘ ਅਮਲੋਹ ਅਤੇ ਐੱਸ.ਐਚ.ਓ. ਹਰਕੀਰਤ ਸਿੰਘ ਵਲੋਂ ਤਰਨਜੀਤ ਸਿੰਘ ਦੇ ਮੋਢਿਆਂ 'ਤੇ ਸਬ ਇੰਸਪੈਕਟਰ ਦੇ ਸਟਾਰ ਲਗਾ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਨੇ ਹਮੇਸ਼ਾ ਆਪਣੀ ਡਿਊਟੀ ਨਿਭਾਉਂਦੇ ਹੋਏ ਲੋਕਾਂ ਦਾ ਭਰੋਸਾ ਜਿੱਤਿਆ ਹੈ ਅਤੇ ਭਵਿੱਖ ਵਿਚ ਵੀ ਇਮਾਨਦਾਰੀ ਨਾਲ ਸੇਵਾ ਕਰਦੇ ਰਹਿਣਗੇ | ਇਸ ਮੌਕੇ ਡੀ.ਐੱਸ.ਪੀ. ਦੇ ਰੀਡਰ ਜਗਦੀਪ ਮੱਕੜ, ਥਾਣਾ ਅਮਲੋਹ ਦੇ ਮੁੱਖ ਮੁਨਸ਼ੀ ਰਣਬੀਰ ਸਿੰਘ ਢੀਂਡਸਾ ਅਤੇ ਪੁਲਿਸ ਮੁਲਾਜ਼ਮ ਮੌਜੂਦ ਸਨ |