12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਦੀ ਚੋਣ ਦਾ ਐਲਾਨ 10 ਮਾਰਚ ਨੂੰ ਕਰਾਂਗੇ-ਚੇਅਰਮੈਨ ਨਿਰਮਲ ਸਿੰਘ

Ad Position 21
No active advertisement
ਅਜੀਤ ਡੈਸਕ 25-02-2026
ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਟਰੱਸਟੀਆਂ ਦੀ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐਸ.ਐਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ | ਇਸ ਮੀਟਿੰਗ ਵਿਚ ਸ਼ਹੀਦੀ ਜੋੜ ਮੇਲ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਵਲੋਂ ਟਰੱਸਟ ਨੂੰ ਭੇਜੀ ਗ੍ਰਾਂਟ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਦਾ ਪ੍ਰਚਾਰ ਕਰਨ 'ਤੇ ਧੰਨਵਾਦ ਕੀਤਾ | ਇਸ ਮੀਟਿੰਗ ਵਿਚ ਹਾਜ਼ਰ ਟਰੱਸਟੀਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਚੋਣ ਕਮੇਟੀ ਬਣਾ ਕੇ ਜਲਦੀ ਚੇਅਰਮੈਨ ਦੀ ਚੋਣ ਕਰਵਾਉਣ ਦੀ ਮੰਗ ਕੀਤੀ | ਇਸ ਸਬੰਧੀ ਪ੍ਰਧਾਨਗੀ ਕਰਦਿਆਂ ਮੌਜੂਦਾ ਚੇਅਰਮੈਨ ਨਿਰਮਲ ਸਿੰਘ ਐਸ.ਐਸ ਨੇ ਮੀਟਿੰਗ ਵਿਚ ਹਾਜ਼ਰ ਟਰੱਸਟੀਆਂ ਦੀ ਸਹਿਮਤੀ ਲੈ ਕੇ 10 ਮਾਰਚ ਨੂੰ ਚੇਅਰਮੈਨ ਦੀ ਚੋਣ ਦੀ ਤਰੀਕ ਦਾ ਐਲਾਨ ਕਰਨ ਦਾ ਭਰੋਸਾ ਦਿੱਤਾ ਅਤੇ ਇਸੇ ਦਿਨ ਚੋਣ ਕਮੇਟੀ ਬਣਾ ਕੇ ਪਹਿਲੀ ਪ੍ਰਬੰਧਕੀ ਕਮੇਟੀ ਨੂੰ ਭੰਗ ਕਰ ਦਿੱਤਾ ਜਾਵੇਗਾ, ਜਦੋਂ ਕਿ ਐਡਹਾਕ ਕਮੇਟੀ ਕੰਮ ਕਰਦੀ ਰਹੇਗੀ | ਚੇਅਰਮੈਨ ਨੇ ਸਾਰੇ ਟਰੱਸਟੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਮੈਂਬਰਸ਼ਿਪ ਦੀਆਂ ਕਾਪੀਆਂ ਹਨ, ਉਹ 10 ਮਾਰਚ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾ ਦੇਣ | ਉਨ੍ਹਾਂ ਸਾਰੇ ਸਮਾਜ ਦੇ ਮੈਂਬਰਾਂ ਤੇ ਟਰੱਸਟੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪ੍ਰਬੰਧ ਵਿਚ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਇਸ ਅਸਥਾਨ ਦੀ ਮਹਿਮਾ ਪੂਰੀ ਦੁਨੀਆ ਵਿਚ ਵੱਧ ਤੋਂ ਵੱਧ ਹੋ ਸਕੇ | ਇਸ ਮੀਟਿੰਗ ਵਿਚ ਸੁਖਬੀਰ ਸਿੰਘ ਸ਼ਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆ, ਬਲਦੇਵ ਸਿੰਘ ਦੁਸਾਂਝ, ਬਲਦੇਵ ਸਿੰਘ ਲੁਹਾਰਾ, ਠੇਕੇਦਾਰ ਰਣਜੀਤ ਸਿੰਘ ਜਲੰਧਰ, ਰਾਜ ਕੁਮਾਰ ਪਾਤੜਾਂ, ਨਿਰਮਲ ਸਿੰਘ ਮੀਨੀਆ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਮੋਰਿੰਡਾ, ਜੈਕਿ੍ਸ਼ਨ ਕਸ਼ਿਅਪ, ਗੁਰਚਰਨ ਸਿੰਘ ਮਹਿਰਾ ਧਨੌਲਾ, ਜਸਪਾਲ ਸਿੰਘ ਕਲੌਂਦੀ, ਪਰਮਜੀਤ ਸਿੰਘ ਜਲੰਧਰ, ਬਲਜਿੰਦਰ ਕੌਰ, ਅਮੀਚੰਦ ਮਾਛੀਵਾੜਾ, ਐਡਵੋਕੇਟ ਸੰਦੀਪ ਕਸ਼ਿਅਪ, ਦਲਬਿੰਦਰ ਸਿੰਘ ਰਛੀਨ, ਜਸਬੀਰ ਸਿੰਘ ਬੁਰਜ ਨਕਲੀਆਂ, ਹਰਪਾਲ ਸਿੰਘ ਰਾਏਕੋਟ, ਸੰਤੋਖ ਸਿੰਘ ਜਲੰਧਰ, ਤਲਵਿੰਦਰ ਸਿੰਘ, ਬਨਾਰਸੀ ਦਾਸ ਸਾਬਕਾ ਐਸ.ਡੀ.ਓ. ਨਵਜੋਤ ਸਿੰਘ ਮੈਨੇਜਰ, ਸੁੱਚਾ ਸਿੰਘ, ਬਸੰਤ ਸਿੰਘ, ਅਮਰ ਸਿੰਘ ਮੁਕੇਰੀਆ, ਕੈਪਟਨ ਤਰਸੇਮ ਸਿੰਘ, ਬਲਵੀਰ ਸਿੰਘ ਟਿੱਬਾ ਰੋਡ, ਕਰਮ ਸਿੰਘ, ਰਾਮ ਸਿੰਘ ਨੰਡਿਆਲੀ, ਜਗਜੀਤ ਸਿੰਘ, ਜੋਗਾ ਸਿੰਘ, ਜਸਪ੍ਰੀਤ ਸਿੰਘ ਰਛੀਨ, ਹਰਪਾਲ ਸਿੰਘ, ਕੁਲਦੀਪ ਸਿੰਘ, ਹਰਨੇਕ ਸਿੰਘ ਨਾਭਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕਾਂ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਵਿਧਾਇਕ ਰਾਏ ਨੇ ਪੀ.ਡਬਲਯੂੂ.ਡੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਟ੍ਰੈਫ਼ਿਕ ਵਿਵਸਥਾ 'ਚ ਸੁਧਾਰ ਨਾ ਕਰਨ ਵਾਲੇ ਕੰਡਾ ਮਾਲਕਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਜ਼ਿਲ੍ਹਾ ਪੁਲਿਸ ਮੁਖੀ
Ad Position 24