ਖਮਾਣੋਂ, 24 ਫਰਵਰੀ (ਮਨਮੋਹਣ ਸਿੰਘ ਕਲੇਰ)-ਨੇੜਲੇ ਪਿੰਡ ਅਬਦੁੱਲਾਪੁਰ ਵਿਖੇ ਸਵ. ਜਤਿੰਦਰ ਸਿੰਘ ਯਾਦਗਾਰੀ 13ਵਾਂ ਫੁੱਟਬਾਲ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਬਦੁੱਲਾਪੁਰ ਵਲੋਂ ਪ੍ਰਧਾਨ ਜਗਤਾਰ ਸਿੰਘ ਪੰਨੂ ਦੀ ਅਗਵਾਈ ਹੇਠ 27, 28 ਫਰਵਰੀ ਅਤੇ 1 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਜੇਤੂ ਟੀਮ ਨੂੰ ਪਹਿਲਾ ਇਨਾਮ ਸਵ. ਫਕੀਰ ਚੰਦ ਸ਼ਰਮਾ ਦੇ ਪਰਿਵਾਰ ਵਲੋਂ, ਦੂਜਾ ਇਨਾਮ ਜੱਸੀ ਮਾਹਲ, ਤੀਜਾ ਅਤੇ ਚੌਥਾ ਇਨਾਮ ਸਾਬਕਾ ਸਰਪੰਚ ਮੇਜ਼ਰ ਸਿੰਘ ਵਲੋਂ ਦਿੱਤਾ ਜਾਵੇਗਾ | ਇਸ ਮੌਕੇ ਸਰਪ੍ਰਸਤ ਸੰਜੀਵ ਸ਼ਰਮਾ, ਸੋਨੀ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਸਿੰਘ ਖ਼ਜ਼ਾਨਚੀ, ਗੈਰੀ ਸ਼ਰਮਾ ਸੀਨੀਅਰ ਖਿਡਾਰੀ, ਅੰਕੂ, ਮਨਜੋਤ, ਨਵੀਨ ਕੁਮਾਰ, ਸੰਨੀ, ਬਲਵਿੰਦਰ ਸਿੰਘ, ਗੋਗੀ ਕੈਨੇਡਾ ਅਤੇ ਸਰਪ੍ਰਸਤ ਸਵਰਨਜੀਤ ਸਿੰਘ ਪੰਨੂ ਮੌਜੂਦ ਸਨ |