12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਆਈ.ਡੀ.ਬੀ.ਆਈ. ਬੈਂਕ ਨੇ ਜ਼ਿਲ੍ਹਾ ਹਸਪਤਾਲ ਨੂੰ ਆਰ.ਓ ਤੇ ਵਾਟਰ ਕੂਲਰ ਕੀਤਾ ਭੇਟ

Ad Position 21
No active advertisement
ਅਜੀਤ ਡੈਸਕ 25-02-2026
ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਮਨਪ੍ਰੀਤ ਸਿੰਘ)-ਆਈ.ਡੀ ਬੀ.ਆਈ ਬੈਂਕ ਬਸੀ ਰੋਡ ਸਰਹਿੰਦ ਬ੍ਰਾਂਚ ਵਲੋਂ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੂੰ ਮਰੀਜ਼ਾਂ ਦੀ ਸੁਵਿਧਾ ਲਈ ਸੀ.ਐੱਸ.ਆਰ ਸਕੀਮ ਦੇ ਦੂਸਰੇ ਚਰਨ ਤਹਿਤ ਅੰਦਾਜ਼ਨ 2.86 ਲੱਖ ਰੁਪਏ ਦਾ ਸਮਾਨ ਭੇਟ ਕੀਤਾ ਗਿਆ | ਜਿਸ ਵਿਚ 150 ਲੀਟਰ ਦਾ ਵਾਟਰ ਕੂਲਰ, ਆਰ.ਓ ਅਤੇ ਜ਼ਿਲ੍ਹਾ ਹਸਪਤਾਲ ਦਾ ਗਲੋ ਸ਼ਾਈਨ ਬੋਰਡ ਸ਼ਾਮਿਲ ਹੈ | ਇਹ ਸਾਮਾਨ ਬੈਂਕ ਦੇ ਸੀਨੀਅਰ ਰਿਜਨਲ ਹੈੱਡ ਮੋਹਿਤ ਮਨੋਹਰ ਸਿਨਹਾ, ਬਰਾਂਚ ਦੇ ਸਹਾਇਕ ਜਨਰਲ ਮੈਨੇਜਰ ਬਿਪਨ ਕੁਮਾਰ ਜੈਨ ਅਤੇ ਸਹਾਇਕ ਮੈਨੇਜਰ ਅਨੁਜ ਲਾਲ ਵਲੋਂ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਅਤੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੂੰ ਸਪੁਰਦ ਕੀਤਾ ਗਿਆ | ਸਿਨਹਾ ਨੇ ਦੱਸਿਆ ਕਿ ਬੈਂਕ ਵਲੋਂ ਪਹਿਲੇ ਚਰਨ ਵਿਚ ਵੀ ਹਸਪਤਾਲ ਨੂੰ 2.90 ਲੱਖ ਦੀ ਲਾਗਤ ਨਾਲ ਹਸਪਤਾਲ ਆਊਟਰੀਚ ਪ੍ਰੋਗਰਾਮ ਤਹਿਤ ਕਮਰਸ਼ੀਅਲ ਵਾਸ਼ਿੰਗ ਮਸ਼ੀਨ, ਰੈਕ, ਕੁਰਸੀਆਂ ਤੇ ਬੈਂਚ ਭੇਟ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਬੈਂਕ ਵਲੋਂ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ | ਸਹਾਇਕ ਸਿਵਲ ਸਰਜਨ ਡਾ. ਕੇਡੀ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਵਲੋਂ ਮਰੀਜ਼ਾਂ ਦੀ ਭਲਾਈ ਲਈ ਕੀਤਾ ਗਿਆ ਇਹ ਕੰਮ ਸ਼ਲਾਘਾਯੋਗ ਹੈ ਅਤੇ ਇਸ ਨਾਲ ਮਰੀਜ਼ਾਂ ਦੀ ਸਹੂਲਤ ਵਿਚ ਹੋਰ ਵਾਧਾ ਹੋਵੇਗਾ | ਇਸ ਮੌਕੇ 'ਤੇ ਡਾ. ਸਤਨਾਮ ਸਿੰਘ ਬੰਗਾ, ਡਾ. ਹਰਪ੍ਰੀਤ ਕੌਰ, ਚੀਫ਼ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਫਾਸਿਲਿਟੀ ਮੈਨੇਜਰ ਕੁਲਵਿੰਦਰ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਿਖੇ ਸਰੀਰ ਵਿਗਿਆਨ 'ਤੇ ਮਾਡਲ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 86 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ
Ad Position 24