12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਓਮ ਪ੍ਰਕਾਸ਼ ਬਾਂਸਲ ਸਕੂਲ ਵਿਖੇ ਮਨਮੋਹਕ ਭਾਰਤੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-02-2026
ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੇ ਹੈਰੀਟੇਜ ਕਲੱਬ ਨੇ 'ਸਮਾਜ ਫ਼ਾਰ ਦ ਪ੍ਰਮੋਸ਼ਨ ਆਫ਼ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਕਲਚਰ ਅਮੰਗਸਟ ਯੂਥ' ਦੇ ਸਹਿਯੋਗ ਨਾਲ ਭਾਰਤੀ ਸ਼ਾਸਤਰੀ ਸੰਗੀਤ 'ਤੇ ਆਧਾਰਿਤ ਮਨਮੋਹਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ | ਇਸ ਦਾ ਮੁੱਖ ਆਕਰਸ਼ਨ ਪ੍ਰਸਿੱਧ ਕਰਨਾਟਕ ਸ਼ਾਸਤਰੀ ਗਾਇਕ ਅਭਿਸ਼ੇਕ ਰਘੂਰਾਮ ਸਨ, ਜਿਨ੍ਹਾਂ ਦੇ ਸ਼ਕਤੀਸ਼ਾਲੀ ਅਤੇ ਰੂਹਾਨੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ | ਉਨ੍ਹਾਂ ਦੇ ਗਾਇਨ ਦੇ ਨਾਲ ਮਿ੍ਦੰਗਮ 'ਤੇ ਐੱਸ. ਹਰੀਹਰਨ ਅਤੇ ਵਾਇਲਨ 'ਤੇ ਅਲੰਗੋਡੇ ਵੀ.ਐੱਸ. ਗੋਖੂਲ ਸਨ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਸੰਗੀਤ ਦਾ ਆਨੰਦ ਮਾਣਿਆ, ਸਗੋਂ ਭਾਰਤੀ ਸ਼ਾਸਤਰੀ ਪਰੰਪਰਾਵਾਂ ਦੀ ਡੂੰਘਾਈ, ਸੁੰਦਰਤਾ ਅਤੇ ਅਧਿਆਤਮਿਕਤਾ ਦਾ ਵੀ ਅਨੁਭਵ ਕੀਤਾ | ਸਕੂਲ ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਪ੍ਰੋਗਰਾਮ ਸਿਰਫ਼ ਇਕ ਸੱਭਿਆਚਾਰਕ ਪੇਸ਼ਕਾਰੀ ਨਹੀਂ, ਸਗੋਂ ਸਾਡੀ ਅਮੀਰ ਭਾਰਤੀ ਵਿਰਾਸਤ ਨਾਲ ਜੁੜਨ ਦਾ ਇਕ ਸੁੰਦਰ ਮੌਕਾ ਹੈ | ਭਾਰਤੀ ਸ਼ਾਸਤਰੀ ਸੰਗੀਤ ਵਿਚ ਸਾਡੇ ਮਨ, ਬੁੱਧੀ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਵਿਲੱਖਣ ਸ਼ਕਤੀ ਹੈ | ਉਨ੍ਹਾਂ ਕਲਾਕਾਰਾਂ ਦਾ ਅਜਿਹਾ ਬ੍ਰਹਮ ਅਤੇ ਪ੍ਰੇਰਨਾਦਾਇਕ ਅਨੁਭਵ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪੰਥਕ ਇਕੱਤਰਤਾ 27 ਨੂੰ -ਜਸਟਿਸ ਨਿਰਮਲ ਸਿੰਘ ਅਗਲੀ ਖ਼ਬਰ ਅਜੀਤ ਦੇ ਪੱਤਰਕਾਰ ਇਕਬਾਲਦੀਪ ਸੰਧੂ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24