25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਵਿਸ਼ਵ ਯੂਨੀਵਰਸਿਟੀ 'ਚ ਵਿਗਿਆਨ, ਇੰਜੀ. ਅਤੇ ਟੈਕਨਾਲੋਜੀ ਲਈ ਰਾਸ਼ਟਰੀ ਕਾਨਫ਼ਰੰਸ ਸ਼ੁਰੂ

Ad Position 21
No active advertisement
ਅਜੀਤ ਡੈਸਕ 27-02-2026
ਫ਼ਤਹਿਗੜ੍ਹ ਸਾਹਿਬ, 26 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੱਜ ਦੋ ਦਿਨਾਂ ਦੀ ਰਾਸ਼ਟਰੀ ਕਾਨਫ਼ਰੰਸ 'ਸਾਇੰਸ, ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫ਼ਾਰ ਅਸਸਟੇਨਏਬਲ ਫਿਊਚਰ' ਵਿਸ਼ੇ 'ਤੇ ਸ਼ੁਰੂ ਕੀਤੀ ਗਈ | ਜਿਸ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਤੋਂ ਅਕਾਦਮਿਕ ਵਿਦਵਾਨਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕੀਤੀ, ਜਿਨ੍ਹਾਂ ਨੇ ਯੂਨੀਵਰਸਿਟੀ ਦੀ ਉੱਚ-ਪ੍ਰਭਾਵ ਵਾਲੀ ਖੋਜ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਕੇ ਸਮਾਜਿਕ ਤਰੱਕੀ ਵਿਚ ਯੋਗਦਾਨ ਪਾਉਣ ਦੀ ਅਟੱਲ ਵਚਨਬੱਧਤਾ 'ਤੇ ਜ਼ੋਰ ਦਿੱਤਾ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਅੰਤਰ-ਅਨੁਸ਼ਾਸਨੀ ਖੋਜ ਤੇ ਟਿਕਾਊ ਤਕਨੀਕੀ ਨਵੀਨਤਾਵਾਂ ਦੀ ਵਿਸ਼ਵ-ਵਿਆਪੀ ਚੁਣੌਤੀਆਂ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ 'ਤੇ ਰੌਸ਼ਨੀ ਪਾਈ | ਆਯੋਜਕ ਕਮੇਟੀ ਵਿਚ ਕਨਵੀਨਰ ਡਾ. ਰੁਪਿੰਦਰ ਕੌਰ ਅਤੇ ਡਾ. ਰਿਚਾ ਬਰਾੜ ਸ਼ਾਮਿਲ ਹਨ, ਜਦਕਿ ਆਯੋਜਕ ਸਕੱਤਰ ਵਜੋਂ ਡਾ. ਪ੍ਰੀਤ ਕੌਰ, ਡਾ. ਬ੍ਰਹਿਮਤ ਕੌਰ, ਡਾ. ਰਾਹੁਲ ਬਦਰੂ, ਡਾ. ਚਰਨਕਮਲ ਸੇਖੋਂ, ਡਾ. ਜਸਪ੍ਰੀਤ ਕੌਰ ਢਿੱਲੋਂ, ਡਾ. ਸ਼ੀਨਮ ਮਲਹੋਤਰਾ, ਡਾ. ਰੁਪਿੰਦਰਪਾਲ ਸਿੰਘ ਅਤੇ ਡਾ. ਨਵਦੀਪ ਕੌਰ ਸੇਵਾਵਾਂ ਨਿਭਾ ਰਹੇ ਹਨ | ਡਾ. ਵਿਸ਼ਵਜੀਤ ਮਹਿੰਦੀਆ ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਕੈਮੀਕਲ ਇੰਜੀਨੀਅਰਿੰਗ ਅਤੇ ਸੈਂਟਰ ਆਫ ਰਿਸਰਚ ਫ਼ਾਰ ਐਨਰਜੀ ਐਂਡ ਡੀਕਾਰਬਨਾਈਜ਼ੇਸ਼ਨ ਆਈ.ਆਈ.ਟੀ. ਰੋਪੜ ਵਲੋਂ ਦਿੱਤਾ ਗਿਆ ਪ੍ਰੇਰਣਾਦਾਇਕ ਕੀਨੋਟ ਭਾਸ਼ਣ, ਜਿਸ ਵਿਚ ਐਡਵਾਂਸਡ ਮੈਟੀਰੀਅਲਜ਼, ਕਲੀਨ ਐਨਰਜੀ ਟੈਕਨਾਲੋਜੀਆਂ ਅਤੇ ਡੀਕਾਰਬਨਾਈਜ਼ੇਸ਼ਨ ਰਣਨੀਤੀਆਂ ਦੀ ਲੰਬੇ ਸਮੇਂ ਦੀ ਵਾਤਾਵਰਣੀ ਤੇ ਸਮਾਜਿਕ ਟਿਕਾਊ ਵਿਚ ਅਨਿੱਖੜਵੀਂ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ | ਸੈਸ਼ਨ ਦੇ ਅਖੀਰ ਵਿਚ ਡਾ. ਰੁਪਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਇਸ ਮੌਕੇ ਗਣਿਤ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸੁਖਜੀਤ ਸਿੰਘ ਧਾਲੀਵਾਲ ਸਾਬਕਾ ਪ੍ਰੋਫੈਸਰ, ਸਲਾਈਟ ਲੌਂਗੋਵਾਲ, ਕੰਪਿਊਟਰ ਸਾਇੰਸ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਧਵਲੀਸ਼ ਰੱਤਨ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਾਇਓਟੈਕਨਾਲੋਜੀ ਤੇ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਬਲਵਿੰਦਰ ਸਿੰਘ ਸੂਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਲੋਹ 'ਚ ਕਾਂਗਰਸ ਵਲੋਂ ਯੁੱਧ ਗੱਪਾਂ ਵਿਰੁੱਧ ਮੁਹਿੰਮ ਤੇਜ਼ ਕੀਤੀ ਜਾਵੇਗੀ-ਜਗਬੀਰ ਸਲਾਣਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਨੇ ਮਨਾਇਆ ਕੈਮਿਸਟਰੀ ਸਪਤਾਹ
Ad Position 24