ਸੰਤ ਗਰੀਬ ਦਾਸ ਦੇ ਬੋਧ ਦਿਵਸ ਸੰਬੰਧੀ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ
ਅਜੀਤ ਡੈਸਕ
27-02-2026
ਉਪਰੰਤ ਸੂਬੇ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਦੇ ਹੋਏ ਸੰਤ ਰਾਮਪਾਲ ਨੇ ਕਿਹਾ ਕਿ ਪੂਰਨ ਬ੍ਰਹਮ ਕਬੀਰ ਸਾਹਿਬ ਜੀ ਸੰਤ ਗਰੀਬ ਦਾਸ ਨੂੰ ਪਿੰਡ ਛੁਡਾਣੀ ਵਿਖੇ ਮਿਲੇ | ਇਸ ਤੋਂ ਬਾਅਦ ਸੰਤ ਗਰੀਬ ਦਾਸ ਨੇ ਜੋ ਅੰਮਿ੍ਤਬਾਣੀ ਬੋਲੀ, ਉਹ ਮਾਨਵਤਾ ਲਈ ਬਹੁਤ ਵੱਡਾ ਪਰਉਪਕਾਰ ਹੈ | ਇਸ ਮੌਕੇ ਆਸ਼ਰਮ ਦੇ ਪ੍ਰਬੰਧਕ ਸੇਵਾਦਾਰ ਨੇ ਕਿਹਾ ਕਿ ਸੰਤ ਰਾਮਪਾਲ ਦਿਨ-ਰਾਤ ਮਾਨਵਤਾ ਦੀ ਭਲਾਈ ਲਈ ਯਤਨਸ਼ੀਲ ਹਨ | ਉਨ੍ਹਾਂ ਵਲੋਂ ਹਰ ਸਾਲ ਪੂਰੇ ਦੇਸ਼ ਭਰ ਵਿਚ ਸੈਂਕੜੇ ਖ਼ੂਨਦਾਨ ਕੈਂਪ, ਦੇਹ ਦਾਨ ਅਤੇ ਅੱਖਾਂ ਦੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ | ਉਨ੍ਹਾਂ ਵਲੋਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਦੇਸ਼ ਭਰ ਵਿਚ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਲੱਖਾਂ ਦੀ ਗਿਣਤੀ ਵਿਚ ਦਹੇਜ ਅਤੇ ਫ਼ਜ਼ੂਲ ਖ਼ਰਚੀ ਰਹਿਤ ਵਿਆਹ ਕਰਵਾਏ ਜਾ ਰਹੇ ਹਨ | ਸਮਾਜ 'ਚੋਂ ਹਰ ਪ੍ਰਕਾਰ ਦੇ ਨਸ਼ੇ ਦੇ ਖ਼ਾਤਮੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਵਾਤਾਵਰਨ ਸੰਭਾਲ ਮੁਹਿੰਮ ਤਹਿਤ ਲੱਖਾਂ ਦੀ ਗਿਣਤੀ ਵਿਚ ਦਰਖ਼ਤ ਪੂਰੇ ਦੇਸ਼ ਵਿਚ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਦੂਜੇ ਦਿਨ 27 ਫਰਵਰੀ ਨੂੰ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਜਾਵੇਗਾ ਅਤੇ ਸੱਤ ਜੋੜਿਆ ਦੇ ਦਹੇਜ ਤੇ ਫ਼ਜ਼ੂਲ ਖ਼ਰਚੀ ਰਹਿਤ ਸਾਦਗੀ ਭਰਪੂਰ ਵਿਆਹ ਆਯੋਜਿਤ ਕੀਤੇ ਜਾਣਗੇ | ਸਮਾਗਮ ਦੇ ਤਿੰਨੇ ਦਿਨ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿਚ ਸਾਰੇ ਧਰਮਾਂ ਦੇ ਪਵਿੱਤਰ ਸਦਗ੍ਰੰਥਾਂ ਦੇ ਨਾਲ-ਨਾਲ ਸੁੰਦਰ ਤਸਵੀਰਾਂ ਰਾਹੀਂ ਸੰਤ ਗਰੀਬ ਦਾਸ ਦੇ ਜੀਵਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ |