ਖਮਾਣੋਂ, 5 ਮਾਰਚ (ਮਨਮੋਹਣ ਸਿੰਘ ਕਲੇਰ)-ਪਿੰਡ ਬਰਵਾਲੀ ਖੁਰਦ ਵਿਖੇ ਕਰਵਾਏ ਗਏ ਇਕ ਦਿਨਾਂ ਸਵਰਗੀ ਜਰਨੈਲ ਸਿੰਘ ਸਾਬਕਾ ਸਰਪੰਚ ਨੂੰ ਸਮਰਪਿਤ ਕਬੱਡੀ ਕੱਪ 'ਚ ਫ਼ਤਹਿਪੁਰ ਬਲਾਚੌਰ ਦੀ ਟੀਮ ਨੇ ਕਰਕਾਰੀ ਦੀ ਟੀਮ ਨੂੰ ਹਰਾ ਕੇ ਜਿੱਤਿਆ | ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਜਨਰਲ ਸਕੱਤਰ ਸਵ. ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਮਲ ਸਿੰਘ ਨਿੰਮਾਂ ਸਪੋਰਟਸ ਕਲੱਬ ਨੇ ਦੱਸਿਆ ਕਿ ਇਹ 16ਵਾਂ ਆਲ ਓਪਨ ਕਬੱਡੀ ਕੱਪ ਗ੍ਰਾਮ ਪੰਚਾਇਤ ਬਰਵਾਲੀ ਖੁਰਦ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਕੱਪ 'ਚ ਕੁੱਲ 28 ਟੀਮਾਂ ਨੇ ਭਾਗ ਲਿਆ | ਜਿਸ ਦੇ ਨਤੀਜਿਆਂ 'ਚ ਬਲਾਚੌਰ ਫ਼ਤਹਿਪੁਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਕਾਹਠ ਹਜ਼ਾਰ ਰੁਪਏ ਅਤੇ ਦੋਇਮ ਕਕਰਾਲੀ ਦੀ ਟੀਮ ਨੇ ਇਕਵੰਜਾ ਹਜ਼ਾਰ ਰੁਪਏ ਦਾ ਨਗਦ ਇਨਾਮ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਇਸ ਕੱਪ ਦਾ ਪਹਿਲਾ ਇਨਾਮ ਕਲੱਬ ਦੇ ਸਰਪ੍ਰਸਤ ਅਮਰੀਕ ਸਿੰਘ ਯੂ.ਐਸ.ਏ. ਦੀਆਂ ਭੈਣਾਂ ਔਜਲਾ ਪਰਿਵਾਰ ਅਤੇ ਦੂਜਾ ਇਨਾਮ ਸਵ. ਜਰਨੈਲ ਸਿੰਘ ਸਾਬਕਾ ਸਰਪੰਚ ਦੇ ਪਰਿਵਾਰ ਵਲੋਂ ਦਿੱਤਾ ਗਿਆ | ਜਦੋਂਕਿ ਵੈਸਟ ਜਾਫੀ ਨੂੰ ਰੂਪ ਬਰਵਾਲੀ ਵਲੋਂ ਗਿਆਰਾਂ ਹਜ਼ਾਰ ਰੁਪਏ ਦਿੱਤਾ ਗਿਆ | ਸੁੱਖਾ ਨਿਊਜ਼ੀਲੈਂਡ ਵਲੋਂ ਕੱਪ ਨੂੰ ਸਫਲ ਬਣਾਉਣ ਲਈ ਭਰਵਾਂ ਯੋਗਦਾਨ ਦਿੱਤਾ ਗਿਆ | ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਹਰਬੰਸ ਸਿੰਘ ਪੰਧੇਰ ਸਾਬਕਾ ਚੇਅਰਮੈਨ ਬਲਾਕ ਸੰਮਤੀ ਖਮਾਣੋਂ ਸੀਨੀਅਰ ਕਾਂਗਰਸ ਆਗੂ ਅਤੇ ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਦੁਆਰਾ ਅਦਾ ਕੀਤੀ ਗਈ | ਇਸ ਮੌਕੇ ਗੁਰਬੰਤ ਸਿੰਘ ਕੰਗ ਸੇਵਾ ਮੁਕਤ ਰੇਂਜ ਅਫ਼ਸਰ ਜੰਗਲਾਤ, ਜੀਵਨਜੋਤ ਸਿੰਘ, ਗੁਰਪ੍ਰੀਤ ਸਿੰਘ ਨਿਸ਼ੀ ਪ੍ਰਧਾਨ ਕਲੱਬ, ਦਰਸ਼ਨ ਸਿੰਘ ਖ਼ਜ਼ਾਨਚੀ, ਪਰਮਜੀਤ ਸਿੰਘ, ਦਾਸ ਸਿੰਘ ਪ੍ਰਧਾਨ ਲੰਗਰ ਕਮੇਟੀ, ਜਗਦੀਸ਼ ਸਿੰਘ ਸੀਨੀਅਰ ਕਾਂਗਰਸ ਆਗੂ, ਸੁਖਜੀਤ ਸਿੰਘ ਸੋਨੂੰ, ਅਮਰੀਕ ਸਿੰਘ ਸਰਪੰਚ, ਅਵਤਾਰ ਸਿੰਘ, ਕਰਮ ਸਿੰਘ, ਜਸਵੀਰ ਸਿੰਘ (ਤਿੰਨੋਂ ਪੰਚ), ਇਕਬਾਲ ਸਿੰਘ, ਬਲਜੀਤ ਸਿੰਘ (ਦੋਨੋਂ ਨੰਬਰਦਾਰ), ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ ਸਾਬਕਾ ਸਰਪੰਚ, ਗੁਰੀ ਬਰਵਾਲੀ ਯੂਥ ਆਗੂ, ਰਾਮ ਸਿੰਘ, ਜਗਦੀਪ ਸਿੰਘ ਪੰਚਾਇਤ ਸਕੱਤਰ, ਅਮਰੀਕ ਸਿੰਘ ਸਕੱਤਰ, ਦੀਪੂ ਬਰਵਾਲੀ, ਗੁਰਪ੍ਰੀਤ ਸਿੰਘ ਕੋਚ, ਖਾਨ ਕੈਨੇਡਾ, ਸੁੱਖਾ ਕੈਨੇਡਾ, ਇੰਦੂ ਕੈਨੇਡਾ, ਭੱਟੀ ਬਰਵਾਲੀ, ਲਾਭ ਸਿੰਘ ਸਾਬਕਾ ਸਰਪੰਚ, ਕੈਪਟਨ ਪਿਆਰਾ ਸਿੰਘ, ਕਾਕਾ ਸਿੰਘ ਫ਼ੌਜੀ, ਜਗਜੀਤ ਸਿੰਘ ਗੋਹ, ਬਲਜੀਤ ਕੌਰ ਪੰਚ, ਜੁਗਰਾਜ ਸਿੰਘ, ਕਮਲਜੀਤ ਸਿੰਘ, ਗੁਰਬਚਨ ਸਿੰਘ, ਹਰਚੰਦ, ਮੇਜਰ ਸਿੰਘ ਆਦਿ ਮੌਜੂਦ ਰਹੇ |