ਬਸੀ ਪਠਾਣਾਂ, 7 ਮਾਰਚ (ਐਚ.ਐਸ.ਗੌਤਮ)-ਭਾਜਪਾ ਮੰਡਲ ਬਸੀ ਪਠਾਣਾਂ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ ਦੀ ਅਗਵਾਈ ਹੇਠ ਹੋਈ | ਜਿਸ ਵਿਚ ਭਾਜਪਾ ਐਸ.ਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟ ਕੀਤੀ ਗਈ | ਇਸ ਮੌਕੇ 'ਤੇ ਉਕਤ ਆਗੂਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ 19 ਸਾਲਾ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ਦੌਰਾਨ ਹੋਈ ਮੌਤ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਅਨੁਸਾਰ ਉੱਥੋਂ ਦੀ ਪੁਲਿਸ ਉਕਤ ਨੌਜਵਾਨ ਨੂੰ ਘਰ ਤੋਂ ਗਿ੍ਫ਼ਤਾਰ ਕਰਕੇ ਲੈ ਗਈ ਸੀ | ਉਸ ਦੌਰਾਨ ਪੁਲਿਸ ਵਲੋਂ ਪਿੰਡ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਅਤੇ ਗੁਰੂ ਘਰ ਵਿਚ ਲੱਗੇ ਕੈਮਰੇ ਵੀ ਉਤਾਰ ਲਏ ਸਨ ਅਤੇ ਬਾਅਦ ਵਿਚ ਉਕਤ ਨੌਜਵਾਨ ਨੂੰ ਮਿ੍ਤਕ ਘੋਸ਼ਿਤ ਕੀਤਾ ਗਿਆ | ਜਿਸ ਕਰਕੇ ਇਹ ਮਾਮਲਾ ਸ਼ੱਕ ਦੇ ਘੇਰੇ ਵਿਚ ਹੈ | ਇਸ ਮੌਕੇ 'ਤੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੋਤਮ ਵਲੋਂ ਕਰਨੈਲ ਸਿੰਘ ਧੁੰਦਾ ਨੂੰ ਮੰਡਲ ਦਾ ਮੀਤ ਪ੍ਰਧਾਨ ਅਤੇ ਜਤਿੰਦਰ ਸਿੰਘ ਦਮਹੇੜੀ ਨੂੰ ਐਸ.ਸੀ ਮੋਰਚੇ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ, ਰਾਜੇਸ਼ ਗੋਤਮ, ਹਰਮੇਸ਼ ਸ਼ਰਮਾ, ਸੋਹਣ ਲਾਲ ਮੇਨਰੋ, ਅਵਿਨਾਸ਼ ਕੌਰ, ਨੀਤੂ ਸ਼ਰਮਾ, ਸੀਮਾ ਥੋਰ, ਸ਼ਯਾਮ ਪਾਠਕ, ਪ੍ਰਕਾਸ਼ ਸਿੰਘ, ਰਕੇਸ਼ ਰਬੜ, ਰਜਿੰਦਰ ਸ਼ਰਮਾ ਧੁੰਦਾ, ਹਰੀਸ਼ ਥਾਰੇਜਾ, ਸਕੱਤਰ ਹਰਸ਼ਦੀਪ ਸ਼ਰਮਾ, ਬਲਵੰਤ ਸਿੰਘ ਤਲਾਣੀਆਂ, ਬਲਵਿੰਦਰ ਬਾਂਸਲ, ਖ਼ਜ਼ਾਨਚੀ ਰਵੀਨ ਮੋਦਗਿਲ ਵੀ ਹਾਜ਼ਰ ਸਨ |