ਫ਼ਤਹਿਗੜ੍ਹ ਸਾਹਿਬ, 8 ਮਾਰਚ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਸਭਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਆਉਂਦੇ ਦੋ ਸਾਲਾਂ ਲਈ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਬੀਬੀ ਸਰਹਿੰਦ ਨੇ ਦੱਸਿਆ ਕਿ ਸਭਾ ਦਾ ਦੋ ਸਾਲਾਂ ਦਾ ਕਾਰਜਕਾਲ ਲਗਪਗ ਪੂਰਾ ਹੋ ਚੁੱਕਾ ਹੈ ਤੇ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ ਹੈ | ਇਸ ਮੌਕੇ ਸਭਾ ਵਲੋਂ ਛਪਵਾਏ ਜਾ ਰਹੇ ਸਾਂਝੇ ਕਾਵਿ ਸੰਗ੍ਰਹਿ ਲਈ ਚਾਹਵਾਨ ਕਵੀ 14 ਤਰੀਕ, ਦਿਨ ਸ਼ਨੀਵਾਰ ਨੂੰ ਸਭਾ ਦੀ ਹੋਣ ਵਾਲੀ ਮੀਟਿੰਗ ਵਿਚ ਆਪਣੀਆਂ ਛੇ-ਛੇ ਰਚਨਾਵਾਂ ਟਾਈਪ ਕਰਵਾ ਕੇ ਲਿਆਉਣ | ਇਸ ਤੋਂ ਇਲਾਵਾ ਲਿਖਾਰੀ ਸਭਾ ਦੀਆਂ ਗਤੀਵਿਧੀਆਂ ਤੇ ਨਵੇਂ ਸਾਹਿਤਕਾਰਾਂ, ਲੇਖਕਾਂ ਤੇ ਕਵੀਆਂ ਨੂੰ ਸਭਾ ਨਾਲ ਜੋੜਨ ਸਬੰਧੀ ਵੀ ਗੱਲਬਾਤ ਕੀਤੀ ਗਈ | ਆਉਂਦੇ ਮਹੀਨਿਆਂ ਵਿਚ ਸਾਹਿਤਕਾਰਾਂ ਨਾਲ ਰੂਬਰੂ ਕਰਵਾਉਣ ਤੇ ਲਿਖਾਰੀ ਸਭਾ ਦੇ ਕਵੀਆਂ ਦੀਆਂ ਛਪ ਚੁੱਕੀਆਂ ਪੁਸਤਕਾਂ 'ਤੇ ਚਰਚਾ ਕਰਨ ਸਬੰਧੀ ਵੀ ਰਣਨੀਤੀ ਉਲੀਕੀ ਗਈ | ਇਸ ਤੋਂ ਇਲਾਵਾ ਸਭਾ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਾਂ 'ਤੇ ਲਿਆਉਣ ਦੀ ਯੋਜਨਾ ਵੀ ਬਣਾਈ ਗਈ | ਇਸ ਮੌਕੇ ਪਰਮਜੀਤ ਕੌਰ ਸਰਹਿੰਦ ਤੋਂ ਇਲਾਵਾ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਪੈੱ੍ਰਸ ਸਕੱਤਰ ਅਮਰਬੀਰ ਸਿੰਘ ਚੀਮਾ, ਸਕੱਤਰ ਸੁਖਵਿੰਦਰ ਸਿੰਘ ਢਿੱਲੋਂ, ਕੈਸ਼ੀਅਰ ਅਵਤਾਰ ਸਿੰਘ ਪੁਆਰ, ਅਜਮੇਰ ਸਿੰਘ ਮਾਨ, ਪ੍ਰੇਮ ਲਤਾ, ਸਿਮਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ |