27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਿੰਡ ਲੰਗੋਮਾਹਲ ਵਿਖੇ ਸਾਲਾਨਾ 11ਵਾਂ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-03-2026

ਗੱਗੋਮਾਹਲ, 8 ਮਾਰਚ (ਬਲਵਿੰਦਰ ਸਿੰਘ ਸੰਧੂ)-ਗਿਆਰਵਾਂ ਮਹਾਨ ਗੁਰਮਤਿ ਸਮਾਗਮ ਪਿੰਡ ਲੰਗੋਮਾਹਲ, ਅੱਬੂਸੈਦ ਨਗਰ ਨਿਵਾਸੀਆਂ, ਐੱਨ. ਆਰ. ਆਈਜ. ਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਪਿੰਡ ਲੰਗੋਮਾਹਲ ਵਿਖੇ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਕਰਵਾਏ ਗਏ ਇਸ ਮਹਾਨ ਗੁਰਮਤਿ ਸਮਾਗਮ ਵਿਚ ਭਾਈ ਗੁਰਦੀਪ ਸਿੰਘ ਰਾਗੀ ਜਥਾ ਅੰਮਿ੍ਤਸਰ, ਭਾਈ ਇਕਬਾਲ ਸਿੰਘ ਲੰਗੋਆਣਾ, ਇੰਟਰਨੈਸ਼ਨਲ ਢਾਡੀ ਜਥਾ ਭਾਈ ਸੁਖਪ੍ਰੀਤ ਸਿੰਘ ਖਾਲਸਾ ਪਲਾਸੌਰ ਵਾਲੇ, ਪ੍ਰਸਿੱਧ ਕਵੀਸ਼ਰੀ ਜਥਾ ਭਾਈ ਦਲਬੀਰ ਸਿੰਘ, ਭਾਈ ਮਨਜੀਤ ਸਿੰਘ ਸੋਹੀ, ਢਾਡੀ ਜਥਾ ਗਿਆਨੀ ਸਰੂਪ ਸਿੰਘ ਕੰਡਿਆਣਾ ਵਲੋਂ ਕਥਾ, ਕੀਰਤਨ, ਢਾਡੀ ਵਾਰਾਂ ਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਨਾਮ ਜਪਣ, ਵੰਡ ਛਕਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ ਜੁਲਮ ਕਰਨਾ ਤੇ ਜੁਲਮ ਸਹਿਣਾ ਵੀ ਪਾਪ ਹੈ ਸਾਨੂੰ ਸਭ ਨੂੰ ਕਿਸੇ ਨਾਲ ਨਾਂ ਤਾਂ ਧੱਕਾ ਕਰਨਾ ਚਾਹੀਦਾ ਹੈ ਤੇ ਨਾਂ ਹੀ ਸਹਿਣਾ ਚਾਹੀਦਾ ਹੈ | ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ | ਇਸ ਸਮੇਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜੋੜੇ ਤੇ ਸਾਈਕਲ ਸਟੈਂਡ ਦੀ ਸੇਵਾ ਸਮੂਹ ਸਾਧ ਸੰਗਤ ਪਿੰਡ ਦਹੂਰੀਆ ਵਲੋਂ ਨਿਭਾਈ ਗਈ | ਸਮਾਪਤੀ ਮੌਕੇ ਗੁਰਦੁਆਰਾ ਕਮੇਟੀ ਵਲੋਂ ਪਹੁੰਚੇ ਜਥਿਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਅਹਿਮ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਲਾਲੀ, ਅਰਵਿੰਦਰ ਸਿੰਘ ਲਾਡਾ, ਸੈਕਟਰੀ ਕੁਲਵੰਤ ਸਿੰਘ, ਹਰਭਜਨ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ ਮਿੰਟਾਂ, ਸੁਖਜਿੰਦਰ ਸਿੰਘ ਫੌਜੀ, ਸੁਖਦੀਪ ਸਿੰਘ, ਪ੍ਰਭਦੀਪ ਸਿੰਘ, ਨੰਬਰਦਾਰ ਹੈਪੀ ਤੋ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਐੱਸ. ਐੱਮ. ਕੇ. 10 ਮਾਰਚ ਨੂੰ ਬਰਨਾਲਾ ਵਿਖੇ ਕਰੇਗੀ ਮਹਾਰੈਲੀ : ਵਡਾਲਾ <... ਅਗਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਹੋਈ ਮੀਟਿੰਗ
Ad Position 24