27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਐੱਸ. ਐੱਮ. ਕੇ. 10 ਮਾਰਚ ਨੂੰ ਬਰਨਾਲਾ ਵਿਖੇ ਕਰੇਗੀ ਮਹਾਰੈਲੀ : ਵਡਾਲਾ <br/>

Ad Position 21
No active advertisement
ਅਜੀਤ ਡੈਸਕ 09-03-2026

ਰਾਮ ਤੀਰਥ, 8 ਮਾਰਚ (ਧਰਵਿੰਦਰ ਸਿੰਘ ਔਲਖ)-ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੰਵਲਪ੍ਰੀਤ ਪੰਨੂੰ ਗਰੁੱਪ) ਦੇ ਜਨਰਲ ਸਕੱਤਰ ਰਜਵੰਤ ਸਿੰਘ ਵਡਾਲਾ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਐੱਸ. ਐੱਮ. ਕੇ. 10 ਮਾਰਚ ਨੂੰ ਬਰਨਾਲਾ ਵਿਖੇ ਵਿਸ਼ਾਲ ਮਹਾਰੈਲੀ ਕਰੇਗੀ, ਜਿਸ ਵਿਚ ਪੰਜਾਬ ਦੇ ਲੱਖਾਂ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਸੂਬੇ ਨੂੰ ਪੁਲਿਸ ਰਾਜ 'ਚ ਬਦਲ ਰਹੀ ਹੈ ਅਤੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਰਬਾਦ ਕਰ ਰਹੀ ਹੈ | ਸ੍ਰੀ ਵਡਾਲਾ ਨੇ ਬਠਿੰਡਾ ਵਿਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਤੇ ਗੁਰਦਾਸਪੁਰ 'ਚ ਹੋਏ ਕਥਿਤ ਝੂਠੇ ਪੁਲਿਸ ਮੁਕਾਬਲੇ ਨੂੰ ਅਤਿ ਨਿੰਦਣਯੋਗ ਦੱਸਿਆ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਲਿਆਂਦਾ ਗਿਆ 'ਬਿਜਲੀ ਸੋਧ ਬਿਲ 2025' ਅਤੇ 'ਸੀਡ ਐਕਟ ਬਿੱਲ' ਸਮੁੱਚੇ ਸਮਾਜ ਲਈ ਘਾਤਕ ਹਨ | ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ 13 ਅਪ੍ਰੈਲ ਤੱਕ ਇਸੇ ਤਰ੍ਹਾਂ ਦੀਆਂ ਰੈਲੀਆਂ ਦਾ ਸਿਲਸਿਲਾ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਦਾ ਸੇਵਨ ਮੂੰਹ ਅਤੇ ਗਲੇ ਦੇ ਕੈਂਸਰ ਦਾ ਬਣ ਰਿਹਾ ਮੁੱਖ ਕਾਰਨ-ਡਾ. ਰੰਧਾਵਾ <br/> ਅਗਲੀ ਖ਼ਬਰ ਪਿੰਡ ਲੰਗੋਮਾਹਲ ਵਿਖੇ ਸਾਲਾਨਾ 11ਵਾਂ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ <br/>
Ad Position 24