02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਲਾਈਫ਼ ਕੇਅਰ ਚੈਰੀਟੇਬਲ ਹਸਪਤਾਲ ਖਮਾਣੋਂ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

Ad Position 21
No active advertisement
ਮਹਿਲਾ ਦਿਵਸ ਮੌਕੇ ਡਾ. ਸ਼ਿਵਾਨੀ ਸ਼ਰਮਾ ਔਰਤਾਂ ਨੂੰ ਤੋਹਫ਼ੇ ਦਿੰਦੇ ਹੋਏ | ਤਸਵੀਰ: ਜੋਗਿੰਦਰ ਪਾਲ <br/> 10-03-2026
ਖਮਾਣੋਂ, 9 ਮਾਰਚ (ਜੋਗਿੰਦਰ ਪਾਲ)-ਲਾਈਫ਼ ਕੇਅਰ ਹਸਪਤਾਲ ਖਮਾਣੋਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿਚ ਹਸਪਤਾਲ ਖਮਾਣੋਂ ਦੇ ਡਾ. ਸ਼ਿਵਾਨੀ ਸ਼ਰਮਾ ਨੇ ਗਰਭਵਤੀ ਅÏਰਤਾਂ ਅਤੇ ਮਰੀਜ਼ਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ | ਡਾ. ਸ਼ਰਮਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗਰਭਵਤੀ ਔਰਤਾਂ ਨੂੰ ਵੱਖ-ਵੱਖ ਤੋਹਫ਼ੇ ਭੇਟ ਕੀਤੇ ਗਏ | ਡਾ. ਸ਼ਰਮਾ ਤੇ ਡਾ. ਪ੍ਰਭਜੋਤ ਕੌਰ ਨੇ ਗਰਭ ਦੌਰਾਨ ਜੱਚੇ ਤੇ ਬੱਚੇ ਦੀ ਦੇਖਭਾਲ ਲਈ ਜਾਗਰੂਕ ਕਰਨ ਦੇ ਨਾਲ-ਨਾਲ ਟੈੱਸਟ ਕੀਤੇ ਤੇ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਡਾ. ਸ਼ਰਮਾ ਨੇ ਮਹਿਲਾ ਦਿਵਸ ਦਾ ਮਹੱਤਵ ਦੱਸਦਿਆਂ ਕਿਹਾ ਕਿ ਅੱਜ ਔਰਤ ਹਰ ਖ਼ਿੱਤੇ 'ਚ ਮੂਹਰਲੀ ਭੂਮਿਕਾ ਨਿਭਾ ਰਹੀ ਹੈ, ਚਾਹੇ ਉਹ ਕਾਰਪੋਰੇਟ ਹੋਵੇ ਜਾਂ ਘਰ ਦਾ ਘਰੇਲੂ ਕੰਮਕਾਰ, ਔਰਤ ਅੱਗੇ ਹੋ ਕੇ ਪਹਿਲਕਦਮੀ ਨਾਲ ਹਰ ਖੇਤਰ ਵਿਚ ਕੰਮ ਕਰ ਰਹੀ ਹੈ, ਇਸ ਲਈ ਔਰਤ ਨੂੰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ |
Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਐਚ.ਪੀ.ਵੀ ਟੀਕਾਕਰਨ ਕਰਵਾਇਆ ਜਾਵੇ-ਡਾ. ਬੇਦੀ ਅਗਲੀ ਖ਼ਬਰ ਹਾਅ ਦਾ ਨਾਅਰਾ ਚੇਤਨਾ ਮੰਚ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ
Ad Position 24