13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮਾਈ ਭਾਗੋ ਬਿ੍ਗੇਡ ਵਲੋਂ ਮਹਿਲਾ ਦਿਵਸ 'ਤੇ ਸੈਮੀਨਾਰ ਤੇ ਸਨਮਾਨ ਸਮਾਗਮ

Ad Position 21
No active advertisement
ਅਜੀਤ ਡੈਸਕ 11-03-2026
ਪਟਿਆਲਾ, 10 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾ ਮਾਈ ਭਾਗੋ ਬਿ੍ਗੇਡ ਵਲੋਂ 8 ਮਾਰਚ ਮਹਿਲਾ ਦਿਵਸ 'ਤੇ ਇਕ ਯਾਦਗਾਰੀ ਸੈਮੀਨਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ਸਕੂਲਾਂ ਦੇ 8 ਸਮਰਪਿਤ ਅਧਿਆਪਕਾ ਤੇ ਕੁਝ ਸਮਾਜਸੇਵੀ ਡਾਕਟਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਸ੍ਰੀ ਗੁਰੂ ਹਰਿਗੋਬਿੰਦ ਮਿਸ਼ਨ ਸਕੂਲ, ਸ੍ਰੀ ਗੁਰੂ ਨਾਨਕ ਚੈਰੀਟੇਬਲ ਸਕੂਲ, ਢੁਡਿਆਲ ਖ਼ਾਲਸਾ ਸਕੂਲ, ਕੇ.ਕੇ. ਇੰਟਰਨੈਸ਼ਨਲ ਸਕੂਲ, ਮਸਤੀ ਕੀ ਪਾਠਸ਼ਾਲਾ, ਬੀ.ਐਨ. ਖ਼ਾਲਸਾ ਸਕੂਲ ਅਤੇ ਅਨੰਤ ਪਬਲਿਕ ਸਕੂਲ ਦੇ ਅਧਿਆਪਕਾ, ਕ੍ਰਮਵਾਰ ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਸਬੀਨਾ, ਅਮਨਪ੍ਰੀਤ, ਰਾਜ ਕੁਮਾਰੀ, ਰਵਿੰਦਰ ਕੌਰ ਰਾਣਾ, ਜਤਿੰਦਰ ਕੌਰ, ਜਸਲੀਨ ਸਾਹਨੀ ਤੇ ਅਧਿਆਪਕ ਵਰਗ 'ਚੋਂ ਡਾ. ਅਲਕਾ ਗਰਗ, ਦੰਦਾਂ ਦੇ ਡਾਕਟਰ ਤੇ ਗੁਰਸ਼ਰਨ ਕੌਰ ਖ਼ਾਲਸਾ ਉੱਦਮੀ ਔਰਤ ਵਜੋਂ ਸਨਮਾਨੇ ਗਏ | ਸਮਾਗਮ ਮੌਕੇ ਪਿ੍ੰਸੀਪਲ ਸੁਰਿੰਦਰ ਕੌਰ, ਪਿ੍ੰਸੀਪਲ ਸਤਵਿੰਦਰ ਕੌਰ, ਪਿ੍ੰਸੀਪਲ ਸਤਿਨਾਮ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪਿ੍ੰਸੀਪਲ ਜਸਲੀਨ ਕੌਰ ਪ੍ਰਧਾਨ ਕਸ਼ਮੀਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੂਲੀ ਸਟਾਫ਼ ਤੇ ਕਾਲੋਨੀ ਵਾਸੀ ਸ਼ਾਮਲ ਹੋਏ | ਡਾ. ਕੁਲਵੰਤ ਕੌਰ ਨੇ ਸਭਨਾਂ ਦੀਆਂ ਪ੍ਰਾਪਤੀਆਂ ਦੱਸੀਆਂ | ਸ਼ਬਦ ਕੀਰਤਨ ਨਾਲ ਸ਼ੁਰੂ ਹੋਏ ਸਮਾਗਮ 'ਚ ਵੱਖ-ਵੱਖ ਬੁਲਾਰਿਆਂ ਨੇ ਔਰਤ ਦੀ ਦਸ਼ਾ ਤੇ ਦਿਸ਼ਾ ਦਾ ਜ਼ਿਕਰ ਕੀਤਾ ਤੇ ਮਾਈ ਭਾਗੋ ਜੀ ਦੇ ਪੂਰਨਿਆਂ 'ਤੇ ਤੁਰਦਿਆਂ ਸਮਾਜ ਨੂੰ ਨਰੋਈ ਸੇਧ ਦੇਣ ਦਾ ਅਹਿਦ ਲਿਆ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਵਰਕਰਾਂ ਨਾਲ ਪਿੰਡ ਪੱਧਰ 'ਤੇ ਮੀਟਿੰਗ ਜਾਰੀ-ਸਾਬਕਾ ਚੇਅਰਮੈਨ ਚਨਾਰਥਲ ਅਗਲੀ ਖ਼ਬਰ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖ਼ਾਹ ਕਢਾਉਣ ਲਈ ਲੋੜੀਂਦਾ ਬਜਟ ਜਾਰੀ ਕਰੇ-ਅਧਿਆਪਕ ਦਲ ਪੰਜਾਬ
Ad Position 24