ਖਮਾਣੋਂ, 10 ਮਾਰਚ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਸਰਬਜੀਤ ਸਿੰਘ ਅਮਰਾਲਾ ਸੂਬਾ ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 19 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਅੰਮਿ੍ਤ ਪੈਲੇਸ ਫਰੌਰ ਵਿਖੇ ਹੋ ਰਹੀ ਜ਼ਿਲ੍ਹਾ ਮਹਾਂਪੰਚਾਇਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਕਿਸਾਨ ਮਹਾਂਪੰਚਾਇਤ ਨੂੰ ਸਫਲ ਬਣਾਉਣ ਲਈ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਾਕ ਖਮਾਣੋਂ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੀ ਵੱਡੀ ਸ਼ਮੂਲੀਅਤ ਲਈ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਕਿਸਾਨ ਪੰਚਾਇਤ ਵਿਚ ਭਾਕਿਯੂ ਕਾਦੀਆਂ ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਆਪਣੇ ਟੀਮ ਸਮੇਤ ਪਹੁੰਚਣਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ | ਇਸ ਮੌਕੇ ਜਗਤਾਰ ਸਿੰਘ ਮਹੇਸ਼ਪੁਰਾ, ਸੰਦੀਪ ਸਿੰਘ ਰਿਆ, ਹਰਵਿੰਦਰ ਸਿੰਘ ਬਡਲਾ, ਗੁਰਬੀਰ ਸਿੰਘ ਬਾਠਾਂ, ਬਬਲਾ ਸੰਘੋਲ, ਅਜੀਤਪਾਲ ਸਿੰਘ ਮਹੇਸ਼ਪੁਰਾ, ਚਰਨਜੀਤ ਸਿੰਘ ਗੱਗੜਵਾਲ, ਸ਼ੇਰ ਸਿੰਘ ਮੋਹਣ ਮਾਜਰਾ, ਗੁਰਮੀਤ ਸਿੰਘ ਮੋਹਣ ਮਾਜਰਾ ਅਤੇ ਬਲਜੀਤ ਸਿੰਘ ਰਾਣਵਾਂ ਹਾਜ਼ਰ ਸਨ |