13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਰਵਾਇਤੀ ਖੇਡਾਂ ਸਾਡੇ ਸੱਭਿਆਚਾਰ ਦਾ ਅਹਿਮ ਅੰਗ-ਮਨਵੀਰ ਆਸਟੇ੍ਰਲੀਆ

Ad Position 21
No active advertisement
ਅਜੀਤ ਡੈਸਕ 11-03-2026
ਫ਼ਤਹਿਗੜ੍ਹ ਸਾਹਿਬ, 10 ਮਾਰਚ (ਬਲਜਿੰਦਰ ਸਿੰਘ)-ਸ਼ੀਤਲਾ ਮਾਤਾ ਮੰਦਿਰ ਖਾਨਪੁਰ ਰੋਡ ਸਰਹਿੰਦ ਵਿਖੇ ਲੱਗੇ ਬਾਸੜੀਏ ਦੇ ਮੇਲੇ ਮੌਕੇ ਸ਼ੀਤਲਾ ਮਾਤਾ ਦੰਗਲ ਕਮੇਟੀ ਸਰਹਿੰਦ ਸ਼ਹਿਰ ਵਲੋਂ ਕੋਚ ਗੌਰਵ ਪਹਿਲਵਾਨ ਦੀ ਅਗਵਾਈ ਹੇਠ ਕੁਸ਼ਤੀ ਦੰਗਲ ਕਰਵਾਇਆ ਗਿਆ | ਜਿਸ ਵਿਚ ਲਗਪਗ 60 ਦੇ ਕਰੀਬ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਤਾਕਤ ਦੇ ਜ਼ੋਰ ਦਿਖਾਏ | ਇਸ ਦੰਗਲ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਦੇ ਐਨ.ਆਰ.ਆਈ ਵਿੰਗ ਦੇ ਪ੍ਰਧਾਨ ਮਨਵੀਰ ਆਸਟੇ੍ਰਲੀਆ ਤੇ ਸੁਖਵਿੰਦਰ ਸਿੰਘ ਸੁੱਖੀ ਸਬ ਰਜਿਸਟਰਾਰ ਵਲੋਂ ਸਾਂਝੇ ਤੌਰ 'ਤੇ ਕਰਵਾਈ ਗਈ, ਜਦੋਂਕਿ ਸਾਬਕਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਮਾਜ ਸੇਵਕ ਕਰਮਜੀਤ ਸਿੰਘ ਢਿੱਲੋਂ ਅਤੇ ਜਗਦੀਪ ਸਿੰਘ ਗੁਰਾਇਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਮਨਵੀਰ ਆਸਟੇ੍ਰਲੀਆ ਨੇ ਕਮੇਟੀ ਵਲੋਂ ਪ੍ਰਧਾਨ ਗੌਰਵ ਪਹਿਲਵਾਨ ਦੀ ਅਗਵਾਈ ਹੇਠ ਕਰਵਾਏ ਗਏ ਚੌਥੇ ਕੁਸ਼ਤੀ ਦੰਗਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਰਿਟਾਇਤੀ ਖੇਡਾਂ ਸਾਡੇ ਸਭਿਆਚਾਰ ਦਾ ਵਿਲੱਖਣ ਅੰਗ ਹਨ, ਜਿਸ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਖੇਡਾਂ ਵਿਚ ਹਿੱਸਾ ਲੈ ਕੇ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਅਤੇ ਮਜ਼ਬੂਤ ਬਣ ਸਕਣ | ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਅਤੇ ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਤੋਂ ਕਰਮਜੀਤ ਸਿੰਘ ਢਿੱਲੋਂ ਦੁਆਰਾ ਮੁੱਖ ਮਹਿਮਾਨ ਸਮੇਤ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕੋਚ ਗੌਰਵ ਪਹਿਲਵਾਨ, ਮਨੀ ਪਹਿਲਵਾਨ ਅਤੇ ਨੀਤੂ ਪਹਿਲਵਾਨ ਨੇ ਸਮੂਹ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਬਦਲੇ ਧੰਨਵਾਦ ਕੀਤਾ | ਇਸ ਮੌਕੇ 'ਤੇ ਜਗਦੀਪ ਸਿੰਘ ਗੁਰਾਇਆ, ਕੋਚ ਸਤਬੀਰ ਸਿੰਘ, ਮਨਿੰਦਰਜੀਤ ਸਿੰਘ, ਪਹਿਲਵਾਨ ਬੱਗਾ, ਕੇਵਲ, ਰੁਪਿੰਦਰ ਸਿੰਘ ਤੱਤੂ, ਸੁਖਬੀਰ ਸਿੰਘ ਇਟਲੀ, ਸੋਨੂ ਗੋਬਿੰਦਗੜ੍ਹ, ਕਾਲੂ ਤਲਾਣੀਆਂ, ਜਸਪ੍ਰੀਤ ਸਿੰਘ ਧਰਮਗੜ੍ਹ, ਹਰਿੰਦਰ ਕੁਮਾਰ ਕਾਲਾ, ਪ੍ਰਭਜੋਤ ਸਿੰਘ, ਮੁਖਵਿੰਦਰ ਸਿੰਘ, ਜਤਿੰਦਰ ਸਿੰਘ ਜੱਗਾ, ਗੁਰਪ੍ਰੀਤ ਸਿੰਘ ਜਸਟਿਨ ਸਪੋਰਟਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਸੀਜ਼ਨ ਨੂੰ ਲੈ ਕੇ ਵਫ਼ਦ ਵਲੋਂ ਚੇਅਰਮੈਨ ਨਾਲ ਮੁਲਾਕਾਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਭਾਜਪਾ ਤੇ ਆਰ.ਐਸ.ਐਸ. ਦੀ ਵੱਧਦੀ ਦਖ਼ਲਅੰਦਾਜ਼ੀ ਅਤਿ ਨਿੰਦਣਯੋਗ-ਟਿਵਾਣਾ
Ad Position 24