21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰਿਮਟ ਯੂਨੀਵਰਸਿਟੀ 'ਚ ਗੈਸਟ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
ਫ਼ਤਹਿਗੜ੍ਹ ਸਾਹਿਬ, 11 ਮਾਰਚ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਵਿਖੇ ਸਿੱਖਿਆ ਵਿਭਾਗ, ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਅਤੇ ਲਿਬਰਲ ਆਰਟਸ ਸਕੂਲ ਦੁਆਰਾ ਸਾਂਝੇ ਤੌਰ 'ਤੇ ਸੰਚਾਰ ਵਿਚ ਟੇਕ ਆਫ਼ ਅਤੇ ਲੈਂਡਿੰਗ ਦੇ ਸਿਧਾਂਤ ਵਿਸ਼ੇ 'ਤੇ ਇਕ ਗੈੱਸਟ ਲੈਕਚਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਸਿੱਧ ਸਰੋਤ ਵਿਦਵਾਨ ਡਾ. ਵਿਧੂ ਪ੍ਰਕਾਸ਼ ਕਾਇਸਥ ਮੁੱਖ ਬੁਲਾਰੇ ਵਜੋਂ ਸਮਾਗਮ ਵਿਚ ਸ਼ਾਮਿਲ ਹੋਏ | ਲੈਕਚਰ ਦੌਰਾਨ ਡਾ. ਕਾਇਸਥ ਨੇ ਪ੍ਰਭਾਵਸ਼ਾਲੀ ਸੰਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਸਮਝਾਇਆ ਕਿ ਸੰਚਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸ਼ੁਰੂਆਤ (ਟੇਕ ਆਫ਼) ਅਤੇ ਸਿੱਟਾ (ਲੈਂਡਿੰਗ) ਦੋਵੇਂ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਨੇ ਢੁੱਕਵੇਂ ਸ਼ਬਦ ਦੀ ਚੋਣ, ਸਰੀਰ ਦੇ ਹਾਵ-ਭਾਵ, ਬੋਲਣ ਦੌਰਾਨ ਸੰਤੁਲਿਤ ਪਿੱਚ ਅਤੇ ਬਾਰੰਬਾਰਤਾ ਅਤੇ ਸੰਚਾਰ ਦੌਰਾਨ ਸਰਗਰਮ ਭਾਗੀਦਾਰੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ |
ਉਨ੍ਹਾਂ ਦੇ ਅਨੁਸਾਰ ਇਨ੍ਹਾਂ ਸਾਰੇ ਤੱਤਾਂ ਦਾ ਤਾਲਮੇਲ ਸੰਚਾਰ ਪ੍ਰਕਿਰਿਆ ਨੂੰ ਸਫਲ ਅਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ | ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਤੇ ਸਕਾਰਾਤਮਿਕਤਾ ਨਾਲ ਹਿੱਸਾ ਲਿਆ ਅਤੇ ਵਿਸ਼ੇ ਨਾਲ ਸਬੰਧਿਤ ਸਵਾਲ ਵੀ ਉਠਾਏ | ਸਮਾਗਮ ਦੇ ਅੰਤ ਵਿਚ ਡਾ. ਕਾਇਸਥ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੀ ਸਮਾਪਤੀ ਡੀਨ ਸਕੂਲ ਆਫ਼ ਐਜੂਕੇਸ਼ਨ ਦੁਆਰਾ ਪੇਸ਼ ਕੀਤੇ ਗਏ ਧੰਨਵਾਦ ਮਤੇ ਨਾਲ ਹੋਈ | ਇਸ ਮੌਕੇ ਤਿੰਨੋਂ ਵਿਭਾਗਾਂ ਦੇ ਵਿਭਾਗ ਮੁਖੀ, ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਪੇਸ਼ ਕੀਤਾ ਬਜਟ ਨਿਰਾਸ਼ਾਜਨਕ-ਵਧਵਾ ਅਗਲੀ ਖ਼ਬਰ ਟਕਸਾਲੀ ਕਾਂਗਰਸ ਪਰਿਵਾਰਾਂ ਨੂੰ ਤਰਜੀਹ ਦੇਣਾ ਸਮੇਂ ਦੀ ਲੋੜ-ਡਾ. ਮਨੋਹਰ ਸਿੰਘ
Ad Position 24