21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

'ਆਪ' ਸਰਕਾਰ ਵਲੋਂ ਪੇਸ਼ ਕੀਤਾ ਬਜਟ ਨਿਰਾਸ਼ਾਜਨਕ-ਵਧਵਾ

Ad Position 21
No active advertisement
ਅਜੀਤ ਡੈਸਕ 12-03-2026
ਬਸੀ ਪਠਾਣਾਂ, 11 ਮਾਰਚ (ਐਚ.ਐਸ.ਗੌਤਮ)-ਕਾਂਗਰਸ ਕਮੇਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਕਿ੍ਸ਼ਨ ਵਧਵਾ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਪੇਸ਼ ਕੀਤਾ ਬਜਟ ਨਿਰਾਸ਼ਾਜਨਕ ਹੈ, ਇਸ ਵਿਚ ਆਮ ਲੋਕਾਂ ਲਈ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਆਖ਼ਰੀ ਅਤੇ ਪੰਜਵੇਂ ਸਾਲ ਦੇ ਬਜਟ ਵਿਚ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰਕੇ ਰਾਜਨੀਤਕ ਕਾਰਡ ਖੇਡਣ ਦੀ ਗੱਲ ਕੀਤੀ ਹੈ | ਪਰ ਅੱਜ ਦੀ ਔਰਤ ਸਮਝਦਾਰ ਅਤੇ ਜਾਗਰੂਕ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕਰਦੀ ਹੈ ਤਾਂ ਉਹ ਇਕ ਹਜ਼ਾਰ ਰੁਪਏ ਦੇਣ ਤੋਂ ਪਹਿਲਾਂ ਔਰਤਾਂ ਦੇ ਖਾਤੇ ਵਿਚ 48,000 ਰੁਪਏ ਜ਼ਰੂਰ ਪਾਉਣ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆਂ ਵਲੋਂ ਮੰਗਾਂ ਸੰਬੰਧੀ ਮਹਾਂ ਇਜਲਾਸ 16 ਨੂੰ -ਸਾਧੂ ਰਾਮ ਭੱਟਮਾਜਰਾ ਅਗਲੀ ਖ਼ਬਰ ਰਿਮਟ ਯੂਨੀਵਰਸਿਟੀ 'ਚ ਗੈਸਟ ਲੈਕਚਰ ਕਰਵਾਇਆ
Ad Position 24